ਸਿਹਤ ਮਹਕਿਮੇ ’ਤੇ ਮੰਡਰਾਉਣ ਲੱਗੇ ਕੋਰੋਨਾ ਵੈਕਸੀਨ ਦੀ ਕਮੀ ਦੇ ਬੱਦਲ, ਬਿਨਾਂ ਵੈਕਸੀਨੇਸ਼ਨ ਦੇ ਨਿਰਾਸ਼ ਪਰਤੇ ਬਜ਼ੁਰਗ

Wednesday, Apr 28, 2021 - 11:11 AM (IST)

ਰੂਪਨਗਰ (ਕੈਲਾਸ਼)- 1 ਮਈ ਤੋਂ 18 ਸਾਲਾ ਤੋਂ ਉੱਪਰ ਸਾਰੇ ਵਿਅਕਤੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਲਗਾਉਣ ਲਈ ਕੇਂਦਰ ਸਰਕਾਰ ਵੱਲੋਂ ਛੋਟ ਦੇਣ ਤੋਂ ਬਾਅਦ ਵਾਰ-ਵਾਰ ਅਪੀਲ ਵੀ ਕੀਤੀ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਸਿਹਤ ਮਹਿਕਮੇ ’ਤੇ ਕੋਰੋਨਾ ਵੈਕਸੀਨ ਦੀ ਕਮੀ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਮੰਗਲਵਾਰ ਵੀ ਵੈਕਸੀਨ ਨਾ ਹੋਣ ਕਾਰਨ ਲੋਕਾਂ ਨੂੰ ਨਿਰਾਸ਼ ਪਰਤਨਾ ਪਿਆ।
ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ

PunjabKesari

ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਹਸਪਤਾਲ ਰੂਪਨਗਰ ਦੇ ਕੋਲ ਲਗਾਤਾਰ ਕੋਰੋਨਾ ਵੈਕਸੀਨ ਦੀ ਕਮੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਰੋਜ਼ਾਨਾ 1500 ਦੇ ਕਰੀਬ ਲੋਕ ਵੈਕਸੀਨੇਸ਼ਨ ਲਈ ਜ਼ਿਲ੍ਹੇ ’ਚ ਆ ਰਹੇ ਹਨ ਜਦਕਿ ਮੰਗਲਵਾਰ ਸਿਹਤ ਮਹਿਕਮੇ ਦੇ ਕੋਲ ਕੋਵਿਸ਼ੀਲਡ ਦੀਆਂ 500 ਡੋਜ਼ ਅਤੇ ਕੋਵੈਕਸੀਨ ਦੀਆਂ 300 ਡੋਜ਼ ਹੀ ਸਟਾਕ ’ਚ ਸਨ, ਜਿਸ ਤੋਂ ਬਾਅਦ ਲੋਕਾਂ ਨੂੰ ਬਿਨਾਂ ਵੈਕਸੀਨੇਸ਼ਨ ਦੇ ਵਾਪਸ ਭੇਜ ਦਿੱਤਾ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਵੈਕਸੀਨੇਸ਼ਨ ਦੀ ਕਮੀ ਦੇ ਚਲਦਿਆਂ ਦੂਜੀ ਡੋਜ਼ ਲਗਵਾਉਣ ਵਾਲੇ 50 ਲੋਕਾਂ ਨੂੰ ਹੀ ਵੈਕਸੀਨ ਦਿੱਤੀ ਜਾ ਰਹੀ ਹੈ। ਬਾਕੀ ਲੋਕਾਂ ਨੂੰ ਅਗਲੇ ਦਿਨ ਲਈ ਟਾਲ ਦਿੱਤਾ ਜਾਂਦਾ ਹੈ, ਜਿਸ ਨਾਲ ਸ਼ਹਿਰ ਵਾਸੀਆਂ ’ਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)

ਸਿਹਤ ਮਹਿਕਮੇ ਨੇ ਰੱਦ ਕੀਤਾ ਕੈਂਪ
ਜਾਣਕਾਰੀ ਅਨੁਸਾਰ ਮੰਗਲਵਾਰ ਸਿਹਤ ਮਹਿਕਮੇ ਵੱਲੋਂ ਨਗਰ ਕੌਂਸਲ ’ਚ ਇਕ ਵੈਕਸੀਨੇਸ਼ਨ ਕੈਂਪ ਲਗਾਇਆ ਜਾਣਾ ਸੀ ਪਰ ਵੈਕਸੀਨ ਨਾ ਹੋਣ ਕਾਰਨ ਉਸ ਨੂੰ ਰੱਦ ਕਰਨਾ ਪਿਆ। ਇਸ ਸਬੰਧੀ ਜਦ ਜ਼ਿਲ੍ਹਾ ਸਿਵਲ ਸਰਜਨ ਰੂਪਨਗਰ ਦੇ ਕੋਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕੋਵਿਸ਼ੀਲਡ ਦੀਆਂ 500 ਅਤੇ ਕੋਵੈਕਸੀਨ ਦੀਆਂ 300 ਦੇ ਕਰੀਬ ਡੋਜ਼ ਸਨ, ਜੋ ਖ਼ਤਮ ਹੋ ਗਈਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਚੰਡੀਗੜ੍ਹ ’ਚ ਵੈਕਸੀਨੇਸ਼ਨ ਲੈਣ ਲਈ ਭੇਜੇ ਗਈ ਹੈ ਅਤੇ ਉਹ ਰੋਜ਼ਾਨਾ ਆਪਣੀ ਡਿਮਾਂਡ ਭੇਜ ਰਹੇ ਹਨ। ਦੁਪਹਿਰ ਬਾਅਦ ਹੀ ਵੈਕਸੀਨ ਮਿਲਣ ਦੀ ਉਮੀਦ ਹੈ। ਇਸ ਸਬੰਧ ’ਚ ਜਦ ਜ਼ਿਲ੍ਹਾ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਰਮਸੇਮ ਸਿੰਘ ਨਾਲ ਮੋਬਾਇਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਵਾਂ ਦਾ ਫੋਨ ਬੰਦ ਆ ਰਿਹਾ ਸੀ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News