ਰੂਪਨਗਰ : ਸਤਲੁਜ ਦਰਿਆ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Friday, Jan 24, 2020 - 10:03 AM (IST)

ਰੂਪਨਗਰ (ਸੱਜਣ ਸੈਣੀ, ਵਿਜੇ ਸ਼ਰਮਾ) - ਰੂਪਨਗਰ ਦੀ ਪੁਲਸ ਨੂੰ ਸਤਲੁਜ ਦਰਿਆ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐੱਸ.ਆਈ ਮਹਿੰਦਰਪਾਲ ਨੇ ਦੱਸਿਆ ਕਿ ਪੁਲਸ ਨੂੰ ਜਦੋਂ ਹੀ ਇਸ ਲਾਸ਼ ਦੇ ਬਾਰੇ ਸੂਚਨਾ ਮਿਲੀ, ਉਹ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਸਤਲੁਜ ਦਰਿਆ ਅਤੇ ਸ਼ਮਸ਼ਾਨ ਘਾਟ ਨੇੜੇ ਪਾਣੀ ’ਚ ਤੈਰ ਰਹੀ ਲਾਸ਼ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕਢਵਾਇਆ। ਲਾਸ਼ ਨੂੰ ਕਬਜ਼ੇ ’ਚ ਲੈ ਉਨ੍ਹਾਂ ਪੋਸਟਮਾਰਟਨ ਲਈ ਹਸਪਤਾਲ ਭੇਜ ਦਿੱਤਾ।
ਪੁਲਸ ਨੇ ਦੱਸਿਆ ਕਿ ਮਿ੍ਤਕ ਦੀ ਉਮਰ 75-80 ਸਾਲ ਦੇ ਕਰੀਬ ਹੈ, ਜੋ ਕਲੀਨ ਸ਼ੇਵ ਹੈ। ਉਸ ਨੇ ਚੈਕ ਕਮੀਜ਼, ਮਿੱਟੀ ਰੰਗ ਦਾ ਕੋਟ ਅਤੇ ਕਾਲੇ ਰੰਗ ਦਾ ਮਫਲਰ ਪਾਇਆ ਹੋਇਆ ਹੈ ਅਤੇ ਹੱਥ ’ਤੇ ਘੜੀ ਲੱਗੀ ਹੈ। ਉਨ੍ਹਾਂ ਲਾਸ਼ ਨੂੰ ਪਛਾਣ ਲਈ 72 ਘੰਟੇ ਦੀ ਸ਼ਨਾਖਤ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੌਰਚਰੀ ’ਚ ਰਖਾਇਆ ਗਿਆ ਹੈ।