ਰੂਪਨਗਰ ਦੇ 8 ਸਾਲਾ ਬੱਚੇ ਨੇ ਜੀ.ਕੇ. ਉਲੰਪੀਅਡ ’ਚ ਚਮਕਾਇਆ ਪੰਜਾਬ ਦਾ ਨਾਂ, ਜਿੱਤਿਆ ਇੰਟਰਨੈਸ਼ਨਲ ਸੋਨ ਤਮਗਾ

05/17/2021 5:21:18 PM

ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)-ਰੂਪਨਗਰ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਅਬਿਆਣਾ ਦੇ 8 ਸਾਲ ਦੇ ਲਿਟਲ ਮਾਸਟਰ ਮਿਲਨਜੋਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਨਾਲ ਜੀ. ਕੇ. ਉਲੰਪੀਅਡ ’ਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਆਪਣੇ ਦੇਸ਼ ਵੱਲੋਂ ਫਸਟ ਰੈਂਕ ਪ੍ਰਾਪਤ ਕਰਕੇ ਇੰਟਰਨੈਸ਼ਨਲ ਗੋਲਡ ਮੈਡਲ ਜਿੱਤਿਆ ਹੈ । ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿਖੇ ਚੌਥੀ ਜਮਾਤ ਦੇ ਵਿਦਿਆਰਥੀ ਮਿਲਨਜੋਤ ਸਿੰਘ ਦੀ ਪ੍ਰਾਪਤੀ ’ਤੇ ਸਕੂਲ ਮਾਣ ਮਹਿਸੂਸ ਕਰ ਰਿਹਾ ਹੈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ SIT ਨੇ ਨੋਟਿਸ ਜਾਰੀ ਕਰਕੇ ਜਨਤਾ ਨੂੰ ਕੀਤੀ ਖ਼ਾਸ ਅਪੀਲ

ਸਕੂਲ ਦੇ ਪ੍ਰਿੰਸੀਪਲ ਬਲਜੀਤ ਅੱਤਰੀ ਨੇ ਬੱਚੇ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੇ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ, ਜੋ ਕਿ ਇਸ ਛੋਟੀ ਉਮਰ ’ਚ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹੈ। ਜ਼ਿਕਰਯੋਗ ਹੈ ਕਿ 34 ਦੇਸ਼ਾਂ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ’ਚ ਹਿੱਸਾ ਲਿਆ ਸੀ, ਜਿਸ ’ਚ ਆਪਣੀ ਸਖ਼ਤ ਮਿਹਨਤ ਨਾਲ ਮਿਲਨਜੋਤ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਮਿਲਨਜੋਤ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਇਸ ਸਫ਼ਲਤਾ ਦੇ ਪਿੱਛੇ ਸਕੂਲ ਪ੍ਰਿੰਸੀਪਲ ਬਲਜੀਤ ਅੱਤਰੀ, ਇੰਚਾਰਜ ਹਰਪ੍ਰੀਤ ਕੌਰ , ਗਾਈਡ ਅਧਿਆਪਕਾ ਅਰਪਨਾ ਪੁਰੀ, ਮਨਦੀਪ ਕੌਰ, ਹਰਦੀਪ ਕੌਰ ਜਟਾਣਾ ਦਾ ਬਹੁਤ ਯੋਗਦਾਨ ਹੈ ਜਿਨ੍ਹਾਂ ਨੇ ਸਮੇਂ ਸਮੇਂ ’ਤੇ ਬੱਚੇ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮਿਲਨਜੋਤ ਸਿੰਘ, ਉਸ ਦੇ ਮਾਪਿਆਂ, ਦਾਦਾ ਸ. ਬਚਿੱਤਰ ਸਿੰਘ, ਦਾਦੀ ਸ੍ਰੀਮਤੀ ਜਗੀਰ ਕੌਰ ਨੂੰ ਮਿਲ ਰਹੀਆਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ

ਜੱਜ ਸੁਖਪ੍ਰੀਤ ਕੌਰ, ਅਮਨਦੀਪ ਚਾਵਲਾ , ਡਾ. ਆਰ. ਐੱਸ ਪਰਮਾਰ , ਡਾ. ਸੰਤ ਸੁਰਿੰਦਰ ਪਾਲ ਸਿੰਘ , ਨੇਵੀ (ਰਿਟਾ.) ਕਮਾਂਡਰ ਸੋਮਨਾਥ , ਕੈਪਟਨ ਸੁਖਦੀਪ ਸਿੰਘ , ਮੇਜਰ ਗਰੀਸ ਅਰੋਡ਼ਾ ਅਤੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਵੱਲੋਂ ਮੁਬਾਰਕਾਂ ਦਿੰਦਿਆਂ ਰੌਸ਼ਨ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:  ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News