ਰੂਪਨਗਰ ਵਿਖੇ ਕੋਰੋਨਾ ਟੈਸਟ ਤੋਂ ਬਾਅਦ ਮੁਲਜ਼ਮ ਪੁਲਸ ਹਿਰਾਸਤ ਵਿਚੋਂ ਭੱਜਿਆ

Thursday, Mar 04, 2021 - 01:42 PM (IST)

ਰੂਪਨਗਰ ਵਿਖੇ ਕੋਰੋਨਾ ਟੈਸਟ ਤੋਂ ਬਾਅਦ ਮੁਲਜ਼ਮ ਪੁਲਸ ਹਿਰਾਸਤ ਵਿਚੋਂ ਭੱਜਿਆ

ਰੂਪਨਗਰ (ਸੱਜਣ ਸੈਣੀ)- ਸਿਵਲ ਹਸਪਤਾਲ ਰੂਪਨਗਰ ’ਚ ਕੋਰੋਨਾ ਟੈਸਟ ਕਰਵਾਉਣ ਆਇਆ ਮੁਲਜ਼ਮ ਦੁਪਿਹਰ ਸਮੇਂ ਪੁਲਸ ਦੀ ਗ੍ਰਿਫ਼ਤ ਵਿਚੋਂ ਭੱਜ ਗਿਆ। ਪੁਲਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੈਲੋਂ ਖੁਰਦ ਰੂਪਨਗਰ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: ਦੋਹਰੇ ਕਤਲ ਕਾਂਡ ’ਚ ਗ੍ਰਿਫ਼ਤਾਰ ਭਾਣਜੇ ਨੇ ਪੁੱਛਗਿੱਛ ਦੌਰਾਨ ਸਾਹਮਣੇ ਲਿਆਂਦਾ ਹੈਰਾਨ ਕਰਦਾ ਸੱਚ

ਜਾਣਕਾਰੀ ਦੇ ਅਨੁਸਾਰ ਸਿਟੀ ਪੁਲਸ ਵੱਲੋਂ ਉਕਤ ਮੁਲਜ਼ਮ ਸਮੇਤ ਇਕ ਹੋਰ ਵਿਅਕਤੀ ਨੂੰ 26 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਕਾਬੂ ਕੀਤਾ ਸੀ ਅਤੇ ਪੁਲਸ ਵੱਲੋਂ ਮੁਲਜ਼ਮ ਗੁਰਜੀਤ ਸਿੰਘ ਦਾ ਮੈਡੀਕਲ ਟੈਸਟ ਅਤੇ ਕੋਰੋਨਾ ਟੈਸਟ ਕਰਵਾਇਆ ਜਾਣਾ ਸੀ। ਇਸੇ ਕਰਕੇ ਪੁਲਸ ਉਸ ਨੂੰ ਸਿਵਲ ਹਸਪਤਾਲ ਰੋਪੜ ਲੈ ਕੇ ਆਈ ਸੀ। ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਮੁਲਜ਼ਮ ਗੁਰਜੀਤ ਸਿੰਘ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। 

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

ਐੱਸ. ਆਈ. ਕ੍ਰਿਸ਼ਨ ਲਾਲ ਦੀ ਟੀਮ ਉਕਤ ਮੁਲਜ਼ਮ ਨੂੰ ਸਿਵਲ ਹਸਪਤਾਲ ਲੈ ਕੇ ਆਈ ਸੀ। ਥਾਣਾ ਸਿਟੀ ਦੇ ਇੰਚਾਰਜ ਰਾਜੀਵ ਚੌਧਰੀ ਨੇ ਦੱਸਿਆ ਕਿ ਸਿਟੀ ਪੁਲਸ ਨੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਪਿੰਡਾਂ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਇਹ ਹੁਕਮ ਜਾਰੀ


author

shivani attri

Content Editor

Related News