ਕੈਪਟਨ ਵਲੋਂ ''ਆਪ'' ਦੀਆਂ ਨਵ-ਵਿਆਹੀਆਂ ਵਿਧਾਇਕਾਂ ਨੂੰ ਮੁਬਾਰਕਾਂ

Friday, Feb 22, 2019 - 03:50 PM (IST)

ਕੈਪਟਨ ਵਲੋਂ ''ਆਪ'' ਦੀਆਂ ਨਵ-ਵਿਆਹੀਆਂ ਵਿਧਾਇਕਾਂ ਨੂੰ ਮੁਬਾਰਕਾਂ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀਆਂ ਨਵ ਵਿਆਹੀਆਂ ਵਿਧਾਇਕਾਂ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਆਪੋ-ਆਪਣੇ ਜੀਵਨ ਸਾਥੀਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਨ ਪੁੱਜੀਆਂ। ਕੈਪਟਨ ਨੇ ਨਵ-ਵਿਆਹੀਆਂ ਜੋੜੀਆਂ ਨੂੰ ਵਧਾਈਆਂ ਦੇ ਨਾਲ-ਨਾਲ ਢੇਰ ਸਾਰੀਆਂ ਅਸੀਸਾਂ ਵੀ ਦਿੱਤੀਆਂ।

PunjabKesari

ਉਨ੍ਹਾਂ ਕਿਹਾ ਕਿ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਉਹ ਖੁਦ ਇਕ ਧੀ ਦਾ ਪਿਓ ਹੋਣ ਦੇ ਨਾਤੇ ਸਮਝ ਸਕਦੇ ਹਨ ਕਿ ਧੀਆਂ ਦੇ ਵਿਆਹ ਹੁੰਦੇ ਹਨ ਤਾਂ ਪਿਓ ਨਾਲੋਂ ਜ਼ਿਆਦਾ ਖੁਸ਼ ਕੋਈ ਹੋਰ ਨਹੀਂ ਹੁੰਦਾ।

PunjabKesari

ਕੈਪਟਨ ਨੇ ਦੋਹਾਂ ਜੋੜੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਇਨ੍ਹਾਂ ਦੀ ਝੋਲੀ ਸਾਰੀਆਂ ਖੁਸ਼ੀਆਂ ਪਾਵੇ। 


author

Babita

Content Editor

Related News