ਜੀਓ ਦੇ ਨੰਬਰ ਪੋਰਟ ਹੋਣ ’ਤੇ ਰੁਪਿੰਦਰ ਹਾਂਡਾ ਨੇ ਕੱਸਿਆ ਅੰਬਾਨੀ ’ਤੇ ਤੰਜ

12/19/2020 5:53:09 PM

ਜਲੰਧਰ (ਬਿਊਰੋ)– ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਕਿਸਾਨ ਅੰਦੋਲਨ ਦਾ ਸੋਸ਼ਲ ਮੀਡੀਆ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਧਰਨਿਆਂ ’ਚ ਸ਼ਾਮਲ ਹੋ ਕੇ ਸਮਰਥਨ ਕਰ ਰਹੀ ਹੈ। ਰੁਪਿੰਦਰ ਹਾਂਡਾ ਦੀ ਸੋਸ਼ਲ ਮੀਡੀਆ ’ਤੇ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨਾਲ ਵੀ ਬਹਿਸ ਹੋ ਚੁੱਕੀ ਹੈ।

ਹਾਲ ਹੀ ’ਚ ਰੁਪਿੰਦਰ ਹਾਂਡਾ ਦੀ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਮੁਕੇਸ਼ ਅੰਬਾਨੀ ਵਲੋਂ ਜੀਓ ਦੇ ਸਿਮ ਪੋਰਟ ਹੋਣ ’ਤੇ ਕੋਰਟ ਦਾ ਸਹਾਰਾ ਲੈਣ ਵਾਲੀ ਗੱਲ ’ਤੇ ਤੰਜ ਕੱਸ ਰਹੀ ਹੈ।

ਰੁਪਿੰਦਰ ਹਾਂਡਾ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਲਿਖਿਆ ਹੈ, ‘ਜਦੋਂ ਜੀਓ ਦੇ ਨੰਬਰ ਪੋਰਟ ਹੋਣ ਲੱਗੇ ਤਾਂ ਅੰਬਾਨੀ ਕੋਰਟ ਕੋਲ ਗਿਆ, ਕੀ ਗੱਲ ਐੱਸ. ਡੀ. ਐੱਮ. ਕੋਲ ਕਿਉਂ ਨਹੀਂ ਗਿਆ? #ਖੇਤੀ_ਬਿੱਲ।’ ਇਹੀ ਨਹੀਂ ਕੈਪਸ਼ਨ ’ਚ ਰੁਪਿੰਦਰ ਹਾਂਡਾ ਲਿਖਦੀ ਹੈ, ‘ਪੀੜ ਤਾਂ ਹੁਣ ਹੋਈ।’

 
 
 
 
 
 
 
 
 
 
 
 
 
 
 
 

A post shared by Rupinder Handa (@rupinderhandaofficial)

ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਦੀ ਇਹ ਪੋਸਟ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕ ਕੁਮੈਂਟਾਂ ਰਾਹੀਂ ਆਪਣੀ ਪ੍ਰਤੀਕਿਰਿਆ ਬਿਆਨ ਕਰ ਰਹੇ ਹਨ।

ਆਫੀਸ਼ੀਅਲ ਜਗਦੀਸ਼ ਮਹਿਰਾ ਨਾਂ ਦੇ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ‘ਮੈਂ ਆਪਣੀ ਦੁਕਾਨ ’ਤੇ ਰੋਜ਼ਾਨਾ 10 ਨੰਬਰ ਪੋਰਟ ਕਰ ਰਿਹਾ ਜੀਓ ਦੇ ਏਅਰਟੈੱਲ ਤੇ ਵੋਡਾਫੋਨ-ਆਈਡੀਆ ’ਚ।’

ਸੰਦੀਪ 7001 ਨਾਂ ਦੇ ਯੂਜ਼ਰ ਨੇ ਲਿਖਿਆ, ‘ਸਹੀ ਗੱਲ ਹੈ। ਜਦੋਂ ਆਪਣੇ ’ਤੇ ਆਈ ਤਾਂ ਕੋਰਟ ਯਾਦ ਆ ਗਈ, ਕਿਸਾਨਾਂ ਲਈ ਐੱਸ. ਡੀ. ਐੱਮ.। ਹੁਣ ਤੂੰ ਵੀ ਆ ਜਾ ਐੱਸ. ਡੀ. ਐੱਮ. ਕੋਲ। ਚੱਕ ਲੈ ਰੱਬਾ ਇਨ੍ਹਾਂ ਨੂੰ ਪੰਜਾਬ ਬਚ ਜਾਵੇ।’

ਨੋਟ– ਰੁਪਿੰਦਰ ਹਾਂਡਾ ਵਲੋਂ ਕੀਤੇ ਇਸ ਤੰਜ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।


Rahul Singh

Content Editor Rahul Singh