ਰੁਪਿੰਦਰ ਹਾਂਡਾ ਤੇ ਅਫਸਾਨਾ ਖਾਨ ਨੇ ਕਿਸਾਨਾਂ ਦੇ ਹੱਕ ''ਚ ਕੀਤੀ ਆਵਾਜ਼ ਬੁਲੰਦ
Sunday, Sep 27, 2020 - 05:05 PM (IST)
ਮੋਹਾਲੀ (ਬਿਊਰੋ): ਕਿਸਾਨਾਂ ਦੇ ਹਕਾਂ ਲਈ ਲਗਾਤਾਰ ਪੰਜਾਬੀ ਗਾਇਕ ਆਵਾਜ਼ ਬੁਲੰਦ ਕਰ ਰਹੇ ਹਨ। ਜਿੱਥੇ ਵੱਖ-ਵੱਖ ਸ਼ਹਿਰਾਂ 'ਚ ਕਲਾਕਾਰਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ ਉਥੇ ਹੀ ਅੱਜ ਰੁਪਿੰਦਰ ਹਾਂਡਾ, ਅਫਸਾਨਾ, ਕਰਤਾਰ ਚੀਮਾ, ਗੁਰਜ਼ੈਜ ਵੱਲੋਂ ਮੁਹਾਲੀ ਦੇ ਹੌਮਲੈਂਡ ਨੇੜੇ ਨੌਜਵਾਨਾਂ ਤੇ ਕਿਸਾਨਾਂ ਦਾ ਭਾਰੀ ਇੱਕਠ ਕੀਤਾ ਗਿਆ।
ਜਿਨ੍ਹਾਂ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ।ਇਸ ਵੱਡੇ ਰੋਡ ਸ਼ੌਅ 'ਚ ਸ਼ਾਮਲ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਕਹਿਣਾ ਹੈ ਸਾਨੂੰ ਆਪਣੇ ਹੱਕਾਂ ਲਈ ਅੱਗੇ ਆਉਣਾ ਪਵੇਗਾ ਤੇ ਸਰਕਾਰ ਨੂੰ ਇਹ ਖੇਤੀ ਆਰਡੀਨੈਸ ਰੱਦ ਕਰਨਾ ਹੀ ਪਵੇਗਾ। ਅਫਸਾਨਾ ਖਾਨ ਨੇ ਵੀ ਖੇਤੀਬਾੜੀ ਆਰਡੀਨੈਸ ਦਾ ਵਿਰੋਧ ਕੀਤਾ ਹੈ।
ਦੱਸਣਯੋਗ ਹੈ ਕਿ ਪੰਜਾਬੀ ਕਲਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਦਾ ਹੱਕ 'ਚ ਹਾਅ ਦਾ ਨਾਅਰਾ ਮਾਰੀਆ ਜਾ ਰਿਹਾ ਹੈ ਕਿਸਾਨਾਂ ਦੇ ਹੱਕ 'ਚ ਹੀ ਬੀਤੀ 25 ਸਤੰਬਰ ਨੂੰ ਕਈ ਕਲਾਕਾਰਾਂ ਨੇ ਨਾਭਾ, ਮਾਨਸਾ ਤੇ ਸ਼ੰਭੂ ਬਾਰਡਰ 'ਤੇ ਧਰਨਾਂ ਲਗਾਇਆ ਸੀ ਤੇ ਅੱਜ ਵੀ ਕਈ ਕਲਾਕਾਰਾਂ ਵੱਲੋਂ ਵੱਡੇ ਪੱਧਰ 'ਤੇ ਚੰਡੀਗੜ੍ਹ 'ਚ ਧਰਨਾ ਲਗਾਇਆ ਗਿਆ ਹੈ। ਕੱਲ੍ਹ 28 ਸਤੰਬਰ ਨੂੰ ਵੀ ਪੰਜਾਬੀ ਕਲਾਕਾਰਾਂ ਵੱਲੋਂ ਬਟਾਲਾ ਵਿੱਖੇ ਵੱਡੇ ਪੱਧਰ 'ਤੇ ਧਰਨਾ ਲਗਾਇਆ ਜਾਵੇਗਾ।