ਰੰਜਿਸ਼ਨ ਹਮਲਾ ਕਰ ਕੇ ਕੀਤਾ ਜ਼ਖਮੀ
Saturday, Jan 27, 2018 - 02:02 PM (IST)

ਅੰਮ੍ਰਿਤਸਰ (ਸੰਜੀਵ) - ਰੰਜਿਸ਼ਨ ਹਮਲਾ ਕਰ ਕੇ ਜ਼ਖਮੀ ਕਰਨ ਦੇ ਦੋਸ਼ 'ਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਵਿਨੇ ਕੁਮਾਰ, ਵਿਸ਼ਾਲ, ਲਕਸ਼ਮੀ ਤੇ ਜੋਗਿੰਦਰ ਵਿਰੁੱਧ ਕੇਸ ਦਰਜ ਕੀਤਾ ਹੈ। ਰਾਹੁਲ ਨੇ ਦੱਸਿਆ ਕਿ ਪਿਛਲੀ ਰਾਤ ਉਹ ਆਪਣੇ ਭਰਾ ਨੂੰ ਲੈਣ ਲਈ ਉਸ ਦੇ ਦੋਸਤ ਕਰਨ ਦੇ ਘਰ ਗਿਆ ਸੀ, ਜਿਥੇ ਉਕਤ ਮੁਲਜ਼ਮ ਉਸ ਦੇ ਭਰਾ ਅਕਸ਼ੇ ਨਾਲ ਝਗੜਾ ਕਰ ਰਹੇ ਸਨ, ਜਦੋਂ ਉਸ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।