ਸੱਟਾਂ ਮਾਰਨ ਦੇ ਦੋਸ਼ ’ਚ ਭਗੌਡ਼ਾ ਕਾਬੂ
Sunday, Jul 29, 2018 - 03:47 AM (IST)
ਫ਼ਰੀਦਕੋਟ, (ਰਾਜਨ)- ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਿੰਡ ਸੂਰਘੂਰੀ ਨਿਵਾਸੀ ਆਤਮਾ ਸਿੰਘ ਪੁੱਤਰ ਹਜ਼ੂਰਾ ਸਿੰਘ ਦੇ ਘਰ ’ਚ ਦਾਖਲ ਹੋ ਕੇ ਸੱਟਾਂ ਮਾਰਨ ਦੇ ਦੋਸ਼ ਤਹਿਤ ਦਰਜ ਮੁਕੱਦਮੇ ਦੇ ਭਗੌਡ਼ੇ ਦੋਸ਼ੀ ਨੂੰ ਐੱਸ. ਆਈ. ਪ੍ਰਵੀਨ ਕੁਮਾਰ ਮੁਖੀ ਪੀ. ਓ. ਸਟਾਫ਼ ਦੇ ਨਿਰਦੇਸ਼ਾਂ ’ਤੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ ਨਾਲ ਕਾਬੂ ਕੀਤਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਦੋਸ਼ੀ ਬੱਬੀ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੂਰਘੂਰੀ ਨੂੰ ਮੁਕੱਦਮਾ ਨੰਬਰ 40, ਜੋ ਬੀਤੀ 22 ਮਈ, 2011 ਨੂੰ ਦਰਜ ਕੀਤਾ ਗਿਆ ਸੀ, ਨੂੰ ਮਾਣਯੋਗ ਅਦਾਲਤ ਵੱਲੋਂ ਭਗੌਡ਼ਾ ਕਰਾਰ ਦਿੱਤਾ ਗਿਆ ਸੀ। ਇਸ ਦੋਸ਼ੀ ਨੂੰ ਕਾਬੂ ਕਰਨ ਉਪਰੰਤ ਅਗਲੇਰੀ ਕਾਰਵਾਈ ਜਾਰੀ ਹੈ।
