ਪੰਜਾਬ 'ਚ ਨੈੱਟਵਰਕ ਵਧਾਏਗਾ RSS, ਮੋਦੀ ਦੀ ਗਾਰੰਟੀ ਦਾ ਮੂਲਮੰਤਰ ਜ਼ਮੀਨ 'ਤੇ ਲੈ ਕੇ ਜਾਵੇਗਾ

Thursday, Dec 07, 2023 - 04:19 PM (IST)

ਜਲੰਧਰ-ਉੱਤਰ ਭਾਰਤ ਵਿਚ ਸੰਗਠਨ ਦੀ ਮਜ਼ਬੂਤੀ ਅਤੇ ਪੰਜਾਬ ਵਿਚ ਸੰਘ ਪਰਿਵਾਰ ਨੂੰ 2024 ਲਈ ਸਰਗਰਮ ਕਰਨ ਦੇ ਮਕਸਦ ਨਾਲ ਤਿੰਨ ਦਿਨਾਂ ਦੇ ਦੌਰੇ 'ਤੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਮੋਦੀ ਦੀ ਗਾਰੰਟੀ ਦਾ ਮੂਲਮੰਤਰ ਦਿੱਤਾ। ਉਨ੍ਹਾਂ ਨੇ ਇਸ ਮੂਲਮੰਤਰ ਨੂੰ ਪੰਜਾਬ ਵਿਚ ਜ਼ਮੀਨੀ ਪੱਧਰ 'ਤੇ ਲਿਜਾਣ ਦੀ ਮੰਗ ਕੀਤੀ। 

ਜਲੰਧਰ ਦੇ ਵਿਦਿਆਧਾਮ ਵਿਚ ਅਖਿਲ ਭਾਰਤੀ ਪੱਧਰ 'ਤੇ ਸੰਗਠਨ ਦੇ ਅਧਿਕਾਰੀਆਂ ਨਾਲ ਸ਼ੁਰੂ ਹੋਏ ਮੰਥਨ ਵਿਚ ਅਧਿਕਾਰੀਆਂ ਦੇ ਨਾਲ ਭਾਗਵਤ ਨੇ ਕਿਹਾ ਕਿ ਪਿੰਡਾਂ ਵਿਚ ਵੀ ਆਰ. ਐੱਸ. ਐੱਸ. ਦਾ ਪ੍ਰਸਾਰ ਕੀਤਾ ਜਾਵੇ ਕਿਉਂਕਿ ਭਾਜਪਾ ਹੁਣ ਪੇਂਡੂ ਖੇਤਰਾਂ ਵਿਚ ਕੂਚ ਕਰ ਰਹੀ ਹੈ ਅਤੇ ਉਥੇ ਮਜ਼ਬੂਤੀ ਨਾਲ ਨੈੱਟਵਰਕ ਨੂੰ ਤਿਆਰ ਕਰਨ ਦੀ ਲੋੜ ਹੈ। ਭਾਗਵਤ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਤੇ ਡੂੰਘਾਈ ਨਾਲ ਵਿਚਾਰ ਕੀਤਾ। ਜਿਸ ਤਰ੍ਹਾਂ ਮੋਦੀ ਦੀ ਗਾਰੰਟੀ ਨੂੰ ਰਾਜਸਥਾਨ, ਛੱਤੀਸਗੜ ਅਤੇ ਮੱਧ ਪ੍ਰਦੇਸ਼ ਵਿਚ ਸਫ਼ਲਤਾ ਮਿਲੀ ਹੈ, ਇਸੇ ਨਾਅਰੇ ਨੂੰ ਪੰਜਾਬ ਹਰਿਆਣਾ ਅਤੇ ਹਿਮਾਚਲ ਵਿਚ ਜ਼ਮੀਨੀ ਪੱਧਰ 'ਤੇ ਫੈਲਾਉਣ 'ਤੇ ਵਿਚਾਰ ਹੋਇਆ। ਇਸ ਦੇ ਇਲਾਵਾ ਕੇਂਦਰ ਸਰਕਾਰ ਦੇ ਕਲਿਆਣਕਾਰੀ ਕੰਮਾਂ ਨੂੰ ਵੱਧ ਤੋਂ ਵੱਧ ਲੋਕਾਂ ਵਿਚਾਲੇ ਪਹੁੰਚਾਉਣ ਲਈ ਕਿਹਾ ਗਿਆ। 

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਬੱਸ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਦੋ ਸਕੇ ਭਰਾਵਾਂ ਸਣੇ 3 ਦੀ ਮੌਤ

ਬੈਠਕ ਵਿਚ ਸਹਿ ਕਾਰਜਕਾਰੀ ਦੇ ਇਲਾਵਾ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸੰਘ ਅਧਿਕਾਰੀਆਂ ਨੇ ਹਿੱਸਾ ਲਿਆ। ਸੰਗਠਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ ਸੰਘ ਫਿਰ ਤੋਂ ਸਰਗਰਮ ਭੂਮਿਕਾ ਨਿਭਾਉਣ ਲਈ ਕੰਮ ਕਰ ਰਿਹਾ ਹੈ। ਇਸ ਨੂੰ ਲੈ ਕੇ 8 ਦਸੰਬਰ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਹੋਵੇਗੀ। 

ਇਹ ਵੀ ਪੜ੍ਹੋ : ਤੀਜੇ ਦਿਨ 'ਚ ਦਾਖ਼ਲ ਹੋਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ, ਪਾਣੀ ਪੀ ਕੇ ਗੁਜ਼ਾਰ ਰਹੇ ਦਿਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News