ਫਰੀਦਕੋਟ : ਬੈਂਕ ਦੇ ਬਾਹਰ ਗੋਲੀ ਚਲਾ ਕੇ ਕਿਸਾਨ ਤੋਂ ਲੁੱਟੇ 9 ਲੱਖ ਰੁਪਏ (ਤਸਵੀਰਾਂ)
Thursday, Jan 04, 2018 - 04:58 PM (IST)

ਕੋਟਕਪੂਰਾ ( ਜਗਤਾਰ, ਨਰਿੰਦਰ ਬੈੜ੍ਹ ) - ਕੋਟਕਪੂਰਾ 'ਚ ਅੱਜ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਕੇ ਇਕ ਕਿਸਾਨ ਤੋਂ 9 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮਿਲੀ ਹੈ ਕਿ ਕੋਟਕਪੂਰਾ ਦੇ ਐੱਚ. ਡੀ. ਐੱਫ. ਸੀ. ਬੈਂਕ ਦੇ ਬਾਹਰ 2 ਅਣਪਛਾਤੇ ਵਿਅਕਤੀਆਂ ਨੇ ਪਿਸਤੋਲ ਦੀ ਨੋਕ 'ਤੇ ਇਕ ਇਨੋਵਾ ਕਾਰ ਸਵਾਰ ਕਿਸਾਨ ਆਤਮਾ ਸਿੰਘ ਤੋਂ 9 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਕੋਟਕਪੂਰਾ ਦੀ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਵਿਅਕਤੀ ਨੂੰ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਨੇ ਇਹ ਪੈਸੇ ਆਪਣੀ ਧੀ ਦੇ ਵਿਆਹ ਲਈ ਬੈਂਕ 'ਚੋਂ ਕੱਢਵਾ ਕੇ ਬਾਹਰ ਆ ਰਿਹਾ ਸੀ। ਜਿਸ ਦੌਰਾਨ ਉਸ ਨਾਲ ਇਹ ਘਟਨਾ ਵਾਪਰ ਗਈ।