ਭੁਲੱਥ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਮਨੀ ਐਕਸਚੇਂਜਰ ਤੋਂ ਲੁੱਟੇ 14 ਲੱਖ ਰੁਪਏ

Sunday, Feb 05, 2023 - 05:18 PM (IST)

ਭੁਲੱਥ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਮਨੀ ਐਕਸਚੇਂਜਰ ਤੋਂ ਲੁੱਟੇ 14 ਲੱਖ ਰੁਪਏ

ਭੁਲੱਥ/ਬੇਗੋਵਾਲ (ਰਜਿੰਦਰ)- ਬੇਗੋਵਾਲ ਤੋਂ ਟਾਂਡਾ ਰੋਡ 'ਤੇ ਬੀਤੀ ਸ਼ਾਮ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਸਕੂਟਰੀ ਸਵਾਰ ਵਿਅਕਤੀ ਕੋਲੋਂ 14 ਲੱਖ ਰੁਪਏ ਖੋਹ ਲਏ। ਉਕਤ ਵਿਅਕਤੀ ਬੇਗੋਵਾਲ ਵਿਖੇ ਵੈਸਟਰਨ ਯੂਨੀਅਨ ਵਿਚ ਮਨੀ ਐਕਸਚੇਂਜਰ ਦਾ ਕੰਮ ਕਰਦਾ ਹੈ ਅਤੇ ਬੀਤੀ ਸ਼ਾਮ ਆਪਣੇ ਘਰ ਜਾ ਰਿਹਾ ਸੀ। ਇਕੱਤਰ ਜਾਣਕਾਰੀ ਅਨੁਸਾਰ ਸਰੂਪ ਸਿੰਘ ਪੁੱਤਰ ਪਿਸ਼ੌਰਾ ਸਿੰਘ ਵਾਸੀ ਪਿੰਡ ਜਲਾਲਪੁਰ, ਥਾਣਾ ਟਾਂਡਾ ਨੇ ਦੱਸਿਆ ਕਿ ਉਹ ਬੇਗੋਵਾਲ ਵਿਖੇ ਵੈਸਟਰਨ ਯੂਨੀਅਨ 'ਤੇ ਮਨੀ ਐਕਸਚੇਂਜਰ ਦੀ ਦੁਕਾਨ ਕਰਦਾ ਹੈ। ਉਸ ਦਾ ਪਿੰਡ ਜਲਾਲਪੁਰ ਬੇਗੋਵਾਲ ਤੋਂ ਟਾਂਡਾ ਰੋਡ 'ਤੇ ਚਾਰ ਕੁ ਕਿਲਮੀਟਰ ਦੀ ਦੂਰੀ 'ਤੇ ਹੈ। ਬੀਤੀ ਸ਼ਾਮ ਜਦੋਂ ਉਹ ਬੇਗੋਵਾਲ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਅਕਬਰਪੁਰ ਨੇੜੇ ਪਿਛੋਂ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ 14 ਲੱਖ ਰੁਪਏ ਖੋਹ ਲਏ ਅਤੇ ਬਾਅਦ ਵਿਚ ਟਾਂਡਾ ਮੁੱਖ ਰੋਡ ਵੱਲ ਫਰਾਰ ਹੋ ਗਏ। 

ਇਹ ਵੀ ਪੜ੍ਹੋ :  ਦੁਬਈ ’ਚ ਵੇਚ ਦਿੱਤੀ ਸੀ ਪੰਜਾਬਣ ਔਰਤ, ਸੰਤ ਸੀਚੇਵਾਲ ਦੇ ਸਦਕਾ ਪਰਤੀ ਘਰ, ਸੁਣਾਈ ਦੁੱਖ਼ ਭਰੀ ਦਾਸਤਾਨ

PunjabKesari

ਦੂਜੇ ਪਾਸੇ ਇਸ ਵਾਰਦਾਤ ਦਾ ਪਤਾ ਲੱਗਣ 'ਤੇ ਥਾਣਾ ਬੇਗੋਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ। ਇਸ ਸੰਬੰਧੀ ਗੱਲਬਾਤ ਕਰਨ 'ਤੇ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨੇ ਦਸਿਆ ਕਿ ਇਸ ਖੋਹ ਸੰਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਇਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਪਿੰਡ ਲੰਮੇ ਦੇ ਵਿਅਕਤੀ ਕੋਲੋਂ ਨਕਦੀ ਅਤੇ ਗਹਿਣੇ ਖੋਹੇ ਸਨ। 

ਇਹ ਵੀ ਪੜ੍ਹੋ :  ਹੈਰਾਨ ਕਰਦੀ ਰਿਪੋਰਟ: ਨਸ਼ਿਆਂ ਨੇ ਖਾ ਲਈ ਪੰਜਾਬ ਦੀ ‘ਜਵਾਨੀ’, ਹੋਈਆਂ ਹਜ਼ਾਰਾਂ ਮੌਤਾਂ ਤੇ ਘਰਾਂ 'ਚ ਵਿਛੇ ਸੱਥਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News