ਮੈਰਿਜ ਪੈਲੇਸ ''ਚ ''ਮਿਲਣੀ'' ਦੌਰਾਨ ਮਚ ਗਿਆ ਹੜਕੰਪ, ਜਾਣੋ ਕੀ ਹੈ ਪੂਰਾ ਮਾਜਰਾ

Wednesday, Jul 27, 2016 - 12:37 PM (IST)

 ਮੈਰਿਜ ਪੈਲੇਸ ''ਚ ''ਮਿਲਣੀ'' ਦੌਰਾਨ ਮਚ ਗਿਆ ਹੜਕੰਪ, ਜਾਣੋ ਕੀ ਹੈ ਪੂਰਾ ਮਾਜਰਾ
ਲੁਧਿਆਣਾ : ਇੱਥੇ ਇਕ ਮੈਰਿਜ ਪੈਲੇਸ ''ਚ ਕੁੜੀ ਅਤੇ ਮੁੰਡੇ ਦੇ ਪਰਿਵਾਰ ਵਲੋਂ ਮਿਲਣੀ ਕਰਨ ਲੱਗੇ ਉਦੋਂ ਹੜਕੰਪ ਮਚ ਗਿਆ, ਜਦੋਂ ਇਕ ਔਰਤ ਦਾ ਸੋਨੇ ਦੇ ਗਹਿਣਿਆਂ ਨਾਲ ਭਰਿਆ ਪਰਸ ਗਾਇਬ ਹੋ ਗਿਆ। ਜਾਣਕਾਰੀ ਮੁਤਾਬਕ ਬਸੰਤ ਐਵੀਨਿਊ ਦੁੱਗਰੀ ਦੇ ਰਹਿਣ ਵਾਲੇ ਰਜਨੀਸ਼ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ''ਚ ਦੱਸਿਆ ਕਿ ਐਤਵਾਰ ਦੀ ਰਾਤ ਉਸ ਦੇ ਭਰਾ ਹੇਮੰਤ ਕੁਮਾਰ ਦਾ ਮਹਾਰਾਜਾ ਰਿਜੈਂਸੀ ''ਚ ਵਿਆਹ ਸੀ। 
ਉਸ ਨੇ ਦੱਸਿਆ ਕਿ ਜਦੋਂ ਮਿਲਣੀ ਕਰਨ ਦੀ ਰਸਮ ਸ਼ੁਰੂ ਹੋਈ ਤਾਂ ਇਕ ਔਰਤ ਨੇ ਆਪਣਾ ਪਰਸ ਕੁਰਸੀ ''ਤੇ ਰੱਖ ਦਿੱਤਾ, ਜਿੱਥੋਂ ਇਹ ਪਰਸ ਚੋਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪਰਸ ''ਚ ਕਰੀਬ 11 ਲੱਖ ਦੇ ਸੋਨੇ ਦੇ ਗਹਿਣੇ ਸਨ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ।
ਵਿਆਹ ''ਚ ਆਏ ਲੋਕਾਂ ਨੇ ਹੋਟਲ ਦੇ ਵੇਟਰ ''ਤੇ ਸ਼ੱਕ ਜ਼ਾਹਰ ਕਰਦੇ ਹੋਏ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਪੁਲਸ ਵਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਇਸ ਮਾਮਲੇ ਦੀ ਜਾਂਚ ''ਚ ਵਿਆਹ ਸਮਾਰੋਹ ਦੀ ਵੀਡੀਓ ਰਿਕਾਰਡਿੰਗ ਵੀ ਖੰਗਾਲ ਕੇ ਦੇਖ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ''ਚ ਪਿਛਲੇ 2 ਦਿਨਾਂ ਅੰਦਰ ਇਹ ਦੂਜੀ ਘਟਨਾ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਨੀਵਾਰ ਦੀ ਸ਼ਾਮ ਨੂੰ ਵੀ  ਹੋਟਲ ''ਚ ਇਕ ਵਿਆਹ ਸਮਾਰੋਹ ਦੌਰਾਨ 2.5 ਰੁਪਏ ਨਾਲ ਭਰਿਆ ਬੈਗ ਚੋਰੀ ਹੋ ਗਿਆ ਸੀ। 

author

Babita Marhas

News Editor

Related News