1.50 ਕਰੋਡ਼ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ

Sunday, Aug 26, 2018 - 06:21 AM (IST)

1.50 ਕਰੋਡ਼ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ

 ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਥਾਣਾ ਸਿਟੀ ਅਤੇ ਥਾਣਾ ਸਦਰ ਕਪੂਰਥਲਾ ਦੀ ਪੁਲਸ  ਦੀ ਮਦਦ ਨਾਲ ਕੀਤੀ ਗਈ ਨਾਕਾਬੰਦੀ   ਦੌਰਾਨ ਇਕ ਵੱਡੇ ਸਮੱਗਲਰ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 1.50 ਕਰੋਡ਼ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।  ਗ੍ਰਿਫਤਾਰ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਤੋਂ ਪੁੱਛਗਿਛ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ  ਨੇ ਦੱਸਿਆ ਕਿ ਡੀ. ਐੱਸ. ਪੀ. ਡੀ. ਮਨਪ੍ਰੀਤ ਸਿੰਘ  ਢਿੱਲੋਂ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ  ਨੇ ਥਾਣਾ ਕੋਤਵਾਲੀ  ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ  ਅਤੇ ਪੁਲਸ ਟੀਮ  ਨਾਲ ਬਾਦਸ਼ਾਹਪੁਰ ਪਿੰਡ  ਨਜ਼ਦੀਕ ਸੁਭਾਨਪੁਰ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੇ ਇਕ ਸ਼ੱਕੀ ਪੈਦਲ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਟੀਮ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।  ਪੁੱਛਗਿਛ  ਦੌਰਾਨ ਮੁਲਜ਼ਮ ਨੇ ਆਪਣਾ ਨਾਮ ਜਸਵਿੰਦਰ ਸਿੰਘ  ਉਰਫ ਬਿੱਲਾ ਪੁੱਤਰ ਅਵਤਾਰ ਸਿੰਘ  ਵਾਸੀ ਪਿੰਡ ਬਾਦਸ਼ਾਹਪੁਰ ਦੱਸਿਆ। ਮੁਲਜ਼ਮ ਦੀ ਤਲਾਸ਼ੀ  ਦੌਰਾਨ ਉਸ ਤੋਂ 310 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।   ਬਰਾਮਦ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ ਕਰੀਬ 1.50 ਕਰੋਡ਼ ਰੁਪਏ ਦੀ ਦੱਸੀ ਜਾਂਦੀ ਹੈ। 
ਮੁਲਜ਼ਮ ਖਿਲਾਫ ਦਰਜ ਹਨ ਕਤਲ ਸਮੇਤ 5 ਵੱਖ-ਵੱਖ ਮਾਮਲੇ
 ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਜਸਵਿੰਦਰ ਸਿੰਘ ਉਰਫ ਬਿੱਲਾ ਇਕ ਵੱਡਾ ਡਰੱਗ ਸਮੱਗਲਰ ਹੈ ਅਤੇ ਉਸ ਖਿਲਾਫ ਕਤਲ ਅਤੇ ਐੱਨ. ਡੀ. ਪੀ. ਐੱਸ.  ਦੇ 5 ਮਾਮਲੇ ਦਰਜ ਹਨ। ਪੁੱਛਗਿੱਛ  ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਬਰਾਮਦ ਹੈਰੋਇਨ ਕੁਲਦੀਪ ਸਿੰਘ  ਉਰਫ ਸਾਬੀ ਪੁੱਤਰ ਅਜੀਤ ਸਿੰਘ  ਤੋਂ ਲੈ ਕੇ ਆਇਆ ਹੈ।   ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਜਿਥੇ ਸਾਬੀ ਦੀ ਤਲਾਸ਼ ’ਚ ਜੁਟ ਗਈ ਹੈ, ਉਥੇ ਹੀ ਗ੍ਰਿਫਤਾਰ ਸਮੱਗਲਰ ਤੋਂ ਪੁੱਛਗਿੱਛ ਦਾ ਦੌਰ ਤੇਜ਼ ਕਰ ਦਿੱਤਾ ਗਿਆ ਹੈ ਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ, ਉਥੇ ਹੀ ਗ੍ਰਿਫਤਾਰ ਸਮੱਗਲਰ ਵੱਲੋਂ ਬਣਾਈ ਗਈ ਜਾਇਦਾਦ ਦੀ ਜਾਂਚ ਜਾਰੀ ਹੈ। ਮੁਲਜ਼ਮ ਵੱਲੋਂ ਡਰੱਗ ਦੀ ਵਿਕਰੀ ਕਰ ਕੇ ਬਣਾਈ ਗਈ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਜਾਵੇਗਾ।  ਗ੍ਰਿਫਤਾਰ ਮੁਲਜ਼ਮ ਨੂੰ ਅਦਾਲਤ ਨੇ 4 ਦਿਨ  ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।  
 


Related News