ਚੰਡੀਗੜ੍ਹ ''ਚ ''ਰੋਜ਼ ਫੈਸਟੀਵਲ'' ਦੀ ਸ਼ੁਰੂਆਤ, ''ਚੌਪਰ ਰਾਈਡ'' ਦਾ ਲੈ ਸਕੋਗੇ ਮਜ਼ਾ

Friday, Feb 22, 2019 - 01:09 PM (IST)

ਚੰਡੀਗੜ੍ਹ : ਚੰਡੀਗੜ੍ਹ 'ਚ ਹਰ ਸਾਲ ਆਯੋਜਿਤ ਹੋਣ ਵਾਲਾ ਤਿੰਨ ਦਿਨਾ 47ਵਾਂ 'ਰੋਜ਼ ਫੈਸਟੀਵਲ' ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਇਹ ਫੈਸਟ 'ਪੁਲਵਾਮਾ ਅੱਤਵਾਦੀ ਹਮਲੇ' ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਫੈਸਟੀਵਲ 'ਚ ਗੁਲਾਬ ਦੀਆਂ 729 ਕਿਸਮਾਂ ਦੇਖਣ ਨੂੰ ਮਿਲਣਗੀਆਂ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਾਏ ਜਾਣਗੇ, ਸਿਰਫ ਦੇਸ਼ ਭਗਤੀ ਅਤੇ ਸੰਗੀਤ ਹੀ ਵੱਜੇਗਾ। ਦੱਸ ਦੇਈਏ ਕਿ 75 ਲੱਖ ਦੇ ਕਰੀਬ ਬਜਟ ਵਾਲੇ ਇਸ ਫੈਸਟੀਵਲ ਦੀਆਂ ਤਿਆਰੀਆਂ ਪੁਲਵਾਮਾ ਹਮਲੇ ਦੇ ਚੱਲਦਿਆਂ ਘੱਟ ਕਰ ਦਿੱਤੀਆਂ ਗਈਆਂ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਿਆ ਦੇਣ ਦਾ ਐਲਾਨ ਕੀਤਾ ਗਿਆ ਹੈ। 
ਹੈਲੀਕਾਪਟਰ ਨਾਲ ਦੇਖ ਸਕੋਗੇ ਨਜ਼ਾਰਾ
'ਰੋਜ਼ ਫੈਸਟੀਵਲ' ਅਤੇ ਸ਼ਹਿਰ ਦੀ ਉਚਾਈ ਨੂੰ ਦੇਖਣ ਲਈ ਚੌਪਰ (ਹੈਲੀਕਾਪਟਰ) ਦੀ ਸਹੂਲਤ ਇਸ ਸਾਲ ਵੀ ਸ਼ਹਿਰ ਵਾਸੀਆਂ ਨੂੰ ਮਿਲੇਗੀ। 10 ਮਿੰਟ ਦੀ ਰਾਈਡ ਦਾ ਕਿਰਾਇਆ 2310 ਰੁਪਏ ਰੱਖਿਆ ਗਿਆ ਹੈ। ਇਸ ਵਾਰ ਚੌਪਰ 'ਚ ਬੈਠਣ ਵਾਲੇ ਵਿਅਕਤੀ ਦਾ ਬੀਮਾ ਇਕ ਕਰੋੜ ਰੁਪਏ ਦਾ ਹੋਵੇਗਾ। ਚੌਪਰ ਸੈਕਟਰ-17 ਸਥਿਤ ਪਰੇਡ ਗਰਾਊਂਡ ਤੋਂ ਉਡਾਣ ਭਰੇਗਾ ਅਤੇ ਰੋਜ਼ ਗਾਰਡਨ ਸਮੇਤ ਸ਼ਹਿਰ ਦੀ ਉਚਾਈ ਦੀ ਸੈਰ ਕਰਾਵੇਗਾ। 


Babita

Content Editor

Related News