ਪੈਨਸ਼ਨਰਜ਼ 13 ਨੂੰ ਮੋਹਾਲੀ ’ਚ ਰੈਲੀ ਕਰ ਕੇ ਸਰਕਾਰ ਨੂੰ ਯਾਦ ਕਰਵਾਉਣਗੇ ਚੋਣ ਵਾਅਦੇ

Friday, Feb 08, 2019 - 04:27 AM (IST)

ਪੈਨਸ਼ਨਰਜ਼ 13 ਨੂੰ ਮੋਹਾਲੀ ’ਚ ਰੈਲੀ ਕਰ ਕੇ ਸਰਕਾਰ ਨੂੰ ਯਾਦ ਕਰਵਾਉਣਗੇ ਚੋਣ ਵਾਅਦੇ
ਰੋਪੜ (ਭੰਡਾਰੀ,ਅਵਿਨਾਸ਼)-ਪੰਜਾਬ ਦੀਆਂ ਚਾਰ ਜਥੇਬੰਦੀਆਂ ਦੇ ਝੰਡੇ ਥੱਲੇ ਇਕੱਠੇ ਹੋਏ ਪੈਨਸ਼ਨਰਜ਼ 13 ਫਰਵਰੀ ਨੂੰ ਮੋਹਾਲੀ ’ਚ ਰੈਲੀ ਦਾ ਆਯੋਜਨ ਕਰ ਕੇ ਕੈਪਟਨ ਸਰਕਾਰ ਨੂੰ ਚੋਣਾਂ ਮੌਕੇ ਕੀਤੇ ਚੋਣ ਵਾਅਦੇ ਯਾਦ ਕਰਵਾਉਣਗੇ। ਇਹ ਪ੍ਰਗਟਾਵਾ ਪੈਨਸ਼ਨਰ ਮਾ. ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਸੂਬਾ ਕਨਵੀਨਰ ਵੇਦ ਪ੍ਰਕਾਸ਼ ਸ਼ਰਮਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਹੁੰਦੀਆਂ ਸਨ ਪਰ ਬਕਾਏ ਰੋਕ ਲਏ ਜਾਂਦੇ ਸਨ। ਪਰ ਕੈਪਟਨ ਸਰਕਾਰ ਨੇ ਦੋ ਕਦਮ ਅੱਗੇ ਜਾ ਕੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨੀਆਂ ਹੀ ਬੰਦ ਕਰ ਦਿੱਤੀਆਂ। ਦਸੰਬਰ 2018 ਤੱਕ ਕੇਂਦਰੀ ਪੈਟਰਨ ਅਨੁਸਾਰ ਚਾਰ ਕਿਸ਼ਤਾਂ ਬਕਾਇਆ ਹਨ। ਜਦੋਂ ਕਿ ਜਨਵਰੀ 2019 ਤੋਂ ਪੰਜਵੀਂ ਕਿਸ਼ਤ ਹੋਰ ਬਣ ਗਈ ਹੈ। ਪੈਨਸ਼ਨਰਜ਼ 13 ਫਰਵਰੀ ਨੂੰ ਮੋਹਾਲੀ ’ਚ ਲਾਮਿਸਾਲ ਰੈਲੀ ਕਰ ਕੇ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਣਗੇ। ਇਸ ਮੌਕੇ ਗੁਰਨੈਬ ਸਿੰਘ, ਅਜੈਬ ਸਿੰਘ, ਬਲਵੀਰ ਸਿੰਘ, ਲਖਵਿੰਦਰ ਸਿੰਘ, ਬਲੀ ਸਿੰਘ, ਰਾਮ ਸਰੂਪ, ਗੁਰਮੀਤ ਸਿੰਘ, ਰਤਨ ਸਿੰਘ, ਦੇਵ ਰਾਜ, ਅਮਰੀਕ ਸਿੰਘ, ਗੁਰਚਰਨ ਸਿੰਘ, ਸੁਖਵੀਰ ਸਿੰਘ, ਜਗਤ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।

Related News