ਕੇ.ਸੀ.ਗਲੋਬਲ ਸਕੂਲ ’ਚ ਕਰਵਾਇਆ ਲਿਖਾਈ ਮੁਕਾਬਲਾ
Friday, Feb 08, 2019 - 04:26 AM (IST)
ਰੋਪੜ (ਤ੍ਰਿਪਾਠੀ)-ਬੰਗਾ-ਗਡ਼੍ਹਸ਼ੰਕਰ ਰੋਡ ’ਤੇ ਸਥਿਤ ਕੇ.ਸੀ. ਗਲੋਬਲ ਸਕੂਲ ਡਘਾਮ ’ਚ ਪ੍ਰਿੰਸੀਪਲ ਪ੍ਰੋ. ਡਾ. ਰਾਕੇਸ਼ ਗੁਪਤਾ ਦੀ ਦੇਖ-ਰੇਖ ’ਚ ਲਿਖਾਈ ਮੁਕਾਬਲੇ ਅਤੇ ਨੰਨ੍ਹੇ ਬੱਚਿਆਂ ਦੀ ਅੰਗੂਠੇ ਦੇ ਨਾਲ ਪੇਟਿੰਗ ਕਰਵਾਈ ਗਈ। ਸਭ ਤੋਂ ਪਹਿਲਾਂ ਪ੍ਰੀ-ਨਰਸਰੀ ਤੋਂ ਲੈ ਕੇ ਐੱਲ.ਕੇ.ਜੀ. ਕਲਾਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ ਨੂੰ ਆਪਣੇ ਅਗੁੰਠੇ ’ਤੇ ਲਾ ਕੇ ਕੱਪ, ਸੇਬ, ਫੁੱਟਬਾਲ ਅਤੇ ਰੁੱਖ ਆਦਿ ਬਣਾਏ। ਬੱਚਿਆਂ ਦੇ ਨਾਲ ਮੈਡਮ ਮੀਨੂੰ ਸ਼ਰਮਾ,ਸ਼ਿਵਾਲੀ ਜੱਸਲ, ਜਸਪ੍ਰੀਤ ਕੌਰ, ਬਲਵਿੰਦਰ ਕੌਰ, ਭੂਪਿੰਦਰ ਕੌਰ ਅਤੇ ਏਕਤਾ ਮੌਜੂਦ ਰਹੀਆਂ। ਇਸੇ ਤਰ੍ਹਾਂ ਪਹਿਲੀ ਅਤੇ ਦੂਸਰੀ ਕਲਾਸ ਦੇ ਵਿਦਿਆਰਥੀਆਂ ਦੇ ਦੋ ਗਰੁੱਪਾਂ ’ਚ ਲਿਖਾਈ ਮੁਕਾਬਲਾ ਕਰਵਾਇਆ ਗਿਆ। ਪਹਿਲੇ ਗਰੁੱਪ ’ਚ ਪਹਿਲੀ ਕਲਾਸ ਰਹੀ, ਜਿਸ ’ਚ ਜਪਨੀਤ ਕੌਰ ਅਤੇ ਨਵਿਆ ਨੇ ਪਹਿਲਾ ਸਥਾਨ ਅਤੇ ਦੂਜੇ ਗਰੁੱਪ ’ਚ ਦੂਜੀ ਕਲਾਸ ਦੀ ਏਕਮਜੋਤ ਕੌਰ ਨੇ ਪਹਿਲਾ, ਸਿਮਰਨਪ੍ਰੀਤ ਕੌਰ ਨੇ ਦੂਜਾ ਅਤੇ ਅਮ੍ਰਿਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰ. ਡਾ. ਗੁਪਤਾ ਵਲੋਂ ਸਾਰੇ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ। ਜੱਜ ਦੀ ਭੂਮਿਕਾ ਮੀਨੂੰ ਸ਼ਰਮਾ ਅਤੇ ਸ਼ਿਵਾਲੀ ਜੱਸਲ ਨੇ ਅਦਾ ਕੀਤੀ। ਮੌਕੇ ’ਤੇ ਅਮਨਦੀਪ ਕੌਰ, ਰਜਨੀ ਬਾਲਾ ਅਤੇ ਹਰਦੀਪ ਕੌਰ ਹਾਜ਼ਰ ਰਹੇ ।
