ਲੋਕਾਂ ਦੇ ਮਸਲੇ ਪੰਚਾਇਤਾਂ ’ਚ ਹੀ ਹੱਲ ਕੀਤੇ ਜਾਣ : ਕਰਨ ਸਿੰਘ ਰਾਣਾ

01/23/2019 9:24:22 AM

ਰੋਪੜ (ਰਾਜੇਸ਼) - ਕੰਢੀ ਸੰਘਰਸ਼ ਕਮੇਟੀ ਤੇ ਗ੍ਰਾਮ ਪੰਚਾਇਤ ਟੋਸਾਂ ਵਲੋਂ ਸਰਪੰਚ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਧੰਨਵਾਦੀ ਰੈਲੀ ਕੀਤੀ ਗਈ ਜਿਸ ਵਿਚ ਪਿੰਡ ਦੇ ਲੋਕਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਪੰਚਾਂ, ਸਰਪੰਚਾਂ ਨੇ ਸ਼ਿਰਕਤ ਕੀਤੀ। ®ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਲੋਕਰਾਜ ਦੀ ਨੀਂਹ ਹੁੰਦੀਆਂ ਹਨ। ਉਨ੍ਹਾਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਮਸਲਿਆਂ ਨੂੰ ਥਾਣਿਆਂ-ਕਚਹਿਰੀਆਂ ਬਜਾਏ ਪਿੰਡ ਪੱਧਰ ’ਤੇ ਪੰਚਾਇਤਾਂ ’ਚ ਹੀ ਹੱਲ ਕਰਨ। ਉਨ੍ਹਾਂ ਹਵਾ-ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਚੱਲ ਰਹੇ ਸੰਘਰਸ਼ਾਂ ਨੂੰ ਸਮਰਥਨ ਦੇਣ ਲਈ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਜ਼ਿੰਮੇਵਾਰ ਫੈਕਟਰੀਆਂ ਨੂੰ 16 ਫਰਵਰੀ ਤਕ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣ ਦੀ ਚਿਤਾਵਨੀ ਦਿੱਤੀ। ®ਇਸ ਮੌਕੇ ਬਲਵਿੰਦਰ ਸਿੰਘ ਸਰਪੰਚ ਰੈਲ ਮਾਜਰਾ ਅਤੇ ਬੀਬੀ ਤਾਰੋ ਸਰਪੰਚ ਭੇਡੀਆਂ ਨੇ ਮੰਗ ਕੀਤੀ ਕਿ ਸਰਕਾਰ ਪੀਣ ਵਾਲੇ ਪਾਣੀ ਦੇ ਬਿੱਲ ਮਾਫ ਕਰੇ ਤੇ ਸਨਅਤਕਾਰ ਪੂਰੇ ਖੇਤਰ ਲਈ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ। ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਟੌਸਾਂ ਅਤੇ ਦਿਲਬਾਗ ਰਾਏ ਮਹੈਸ਼ੀ ਨੇ ਮੰਗ ਕੀਤੀ ਕਿ ਸਨੱਅਤਕਾਰ ਹਲਕੇ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਦੇਣ ਜਦਕਿ ਹਨੀ ਚੌਧਰੀ ਨੇ ਸਿਹਤ ਸੇਵਾਵਾਂ ਦੀ ਮੰਗ ਕੀਤੀ। ਇਸ ਮੌਕੇ ਮੋਹਨ ਸਿੰਘ ਟੌਸਾਂ, ਸਾਥੀ ਦੇਵ ਰਾਜ, ਕਰਨੈਲ ਸਿੰਘ , ਚਰਨ ਸਿੰਘ , ਰਣਜੀਤ ਸਿੰਘ, ਸੁਖਜਿੰਦਰ ਸਿੰਘ , ਕਮਲ ਸਿੰਘ ਸਰਪੰਚ ਨੰਗਲ, ਰਾਮ ਸਰੂਪ ਸਰਪੰਚ ਭੋਲੇਵਾਲ, ਬਲਵਿੰਦਰ ਕੌਰ , ਸ਼ਾਮ ਲਾਲ ਸਾ, ਕਿਸ਼ਨ ਕੁਮਾਰ ਆਦਿ ਸ਼ਾਮਲ ਸਨ।

Related News