ਚੀਫ ਜਿਉਡੀਸ਼ੀਅਲ ਮੈਜਿਸਟ੍ਰੇਟ ਨੇ ਕੀਤਾ ਰੈਨ ਵਸੇਰਾ ਦਾ ਅਚਨਚੇਤ ਦੌਰਾ

01/23/2019 9:23:45 AM

ਰੋਪੜ (ਤ੍ਰਿਪਾਠੀ)- ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕਮ ਚੀਫ ਜਿਉਡੀਸ਼ੀਅਲ ਮੈਜਿਸਟ੍ਰੇਟ ਪਰਿੰਦਰ ਸਿੰਘ ਨੇ ਅੱਜ ਨਗਰ ਕੌਂਸਲ ਵਲੋਂ ਚਲਾਏ ਜਾ ਰਹੇ ਰੈਨ ਬਸੇਰਾ ਦਾ ਅਚਨਚੇਤ ਦੌਰਾ ਕੀਤਾ ਅਤੇ ਜ਼ਰੂਰੀ ਸਹੂਲਤਾਂ ਦੀ ਘਾਟ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਜ਼ਿਲਾ ਦਫਤਰ ਨੂੰ ਰਿਪੋਰਟ ਭੇਜੀ ਜਾਏਗੀ। ਉਨ੍ਹਾਂ ਦੱਸਿਆ ਕਿ ਅਚਨਚੇਤ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿੱਥੇ ਰੈਨ ਬਸੇਰਾ ਦੇ ਸਥਾਨ ਨੂੰ ਲੱਭ ਪਾਉਣਾ ਮੁਸ਼ਕਿਲ ਹੈ, ਇਸ ਲਈ ਜ਼ਰੁੂਰੀ ਸੰਕੇਤਾਂ ਦੀ ਘਾਟ ਪਾਈ ਗਈ ਹੈ ਜਿਸ ਨਾਲ ਜ਼ਰੂਰਤਮੰਦ ਰੈਨ ਬਸੇਰਾ ਤਕ ਪਹੁੰਚ ਪਾਏ,ਖਾਣੇ ਦਾ ਪ੍ਰਬੰਧ ਬਾਹਰ ਤੋਂ ਕਰਨਾ ਪੈਂਦਾ ਹੈ, ਮੌਕੇ ’ਤੇ ਰਜਿਸਟਰ ਉਪਲਬੱਧ ਨਹੀਂ ਹੈ ਜਿਸ ਵਿਚ ਆਉਣ ਵਾਲੇ ਦੀ ਜਾਣਕਾਰੀ ਦਰਜ ਕੀਤੀ ਜਾ ਸਕੇ ਆਦਿ ਕਈ ਘਾਟਾਂ ਦੇਖਣ ਨੂੰ ਮਿਲੀਆਂ ਹਨ ਜਿਸ ਸਬੰਧੀ ਲਿਖਤੀ ਰਿਪੋਰਟ ਮੁੱਖ ਦਫਤਰ ਨੂੰ ਭੇਜੀ ਜਾਏਗੀ।

Related News