ਜ਼ਿਲਾ ਪੱਧਰੀ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਰਿਹਰਸਲ ਆਰੰਭ

01/23/2019 9:21:45 AM

ਰੋਪੜ (ਤ੍ਰਿਪਾਠੀ,ਮਨੋਰੰਜਨ)-ਸਥਾਨਕ ਆਈ. ਟੀ. ਆਈ. ਗਰਾਊਂਡ ਵਿਖੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੇ ਜਾਣ ਵਾਲੇ ਜ਼ਿਲਾ ਪੱਧਰੀ ਸਮਾਗਮ ਦੀਆਂ ਫ਼ਾਈਨਲ ਰਿਹਰਸਲਾਂ ਅੱਜ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਖੇ ਕਰਵਾਈਆਂ ਗਈਆਂ, ਜਿਨ੍ਹਾਂ ਦਾ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤ ਸਿੰਘ ਨੇ ਜਾਇਜ਼ਾ ਲਿਆ। ਸੱਭਿਆਚਾਰਕ ਪ੍ਰੋਗਰਾਮ ਦੀਆਂ ਇਨ੍ਹਾਂ ਰਿਹਰਸਲਾਂ ਦੌਰਾਨ ਜ਼ਿਲੇ ਦੇ 11 ਸਕੂਲਾਂ ਦੇ ਸੈਂਕਡ਼ੇ ਵਿਦਿਆਰਥੀਆਂ ਨੇ ਆਪਣੀਆਂ ਦੇਸ਼ ਭਗਤੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਸਹਾਇਕ ਸਿਖਿਆ ਅਫ਼ਸਰ ਰਾਕੇਸ਼ ਚੰਦਰ ਅਨੁਸਾਰ ਸੱਭਿਆਚਾਰਕ ਪੇਸ਼ਕਾਰੀਆਂ ਵਾਲੇ ਸਕੂਲਾਂ ’ਚ ਡੀ. ਏ. ਵੀ. ਸਕੂਲ (ਨਵਾਂਸ਼ਹਿਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਨਵਾਂਸ਼ਹਿਰ), ਸੇਂਟ ਜੋਸਫ਼ ਕਾਨਵੈਂਟ ਸਕੂਲ (ਮੱਲਪੁਰ ਅਡ਼ਕਾਂ), ਐੱਮ. ਆਰ. ਸਿਟੀ ਸਕੂਲ (ਬਲਾਚੌਰ), ਸ਼ਿਵਾਲਿਕ ਪਬਲਿਕ ਸਕੂਲ (ਨਵਾਂਸ਼ਹਿਰ), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਰਾਹੋਂ), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਬਲਾਚੌਰ), ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ (ਸਡ਼ੋਆ), ਗੁਰੂ ਰਾਮਦਾਸ ਇੰਟਰਨੈਸ਼ਨਲ ਪਬਲਿਕ ਸਕੂਲ (ਮੱਲਪੁਰ), ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ (ਕੁਲਾਮ) ਤੇ ਸਕਾਲਰ ਪਬਲਿਕ ਸਕੂਲ (ਜਾਡਲਾ) ਦੇ ਵਿਦਿਆਰਥੀ ਮੌਜੂਦ ਸਨ। ਇਸ ਮੌਕੇ ਡਿਪਟੀ ਡੀ. ਈ. ਓ. ਤਰਨਜੀਤ ਸਿੰਘ, ਅਧਿਆਪਕ ਬਖਸ਼ੀਸ਼ ਸਿੰਘ ਸੈਂਭੀ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।

Related News