ਮੋਗਾ ’ਚ ਡਿੱਗੀ ਦੋ ਮੰਜ਼ਿਲਾ ਮਕਾਨ ਦੀ ਛੱਤ, ਮਲਬੇ ਹੇਠਾਂ ਆਈਆਂ 2 ਮਾਸੂਮ ਬੱਚੀਆਂ ਤੇ ਮਾਂ

5/4/2021 3:22:31 PM

ਮੋਗਾ (ਗੋਪੀ) : ਇੱਥੋ ਦੇ ਰਾਮਗੰਜ ਖੇਤਰ ’ਚ ਪੁਰਾਣੇ ਘਰ ਦੀ ਛੱਤ ਡਿੱਗਣ ਕਾਰਨ ਮਾਂ ਅਤੇ 2 ਬੇਟੀਆਂ ਮਲਬੇ ਹੇਠਾਂ ਦਬ ਗਈਆਂ ਹਨ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਮਾਂ ਅਤੇ ਬੇਟੀਆਂ ਨੂੰ ਬਾਹਰ ਕੱਢਿਆ ਗਿਆ। ਦੱਸਣਯੋਗ ਹੈ ਕਿ ਇੱਥੇ ਸਥਿਤ ਦੋ ਮੰਜ਼ਿਲਾ ਮਕਾਨ ਬਹੁਤ ਹੀ ਪੁਰਾਣਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ’ਤੇ ਮੌਜੂਦ ਲੋਕਾਂ ਵਲੋਂ ਮਾਂ ਅਤੇ ਬੇਟੀਆਂ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦਾ ਵੱਡਾ ਬਿਆਨ,  5 ਮਈ ਤੋਂ ਡੀ.ਡੀ. ਪੰਜਾਬੀ ’ਤੇ ਲੱਗਣਗੀਆਂ ਆਨਲਾਈਨ ਕਲਾਸਾਂ 

PunjabKesari

ਦੱਸ ਦਈਏ ਕਿ ਪੁਰਾਣਾ ਘਰ ਹੋਣ ਕਾਰਨ ਮਾਂ ਵਲੋਂ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਵੀ ਲਗਾਈ ਗਈ ਸੀ।

ਇਹ ਵੀ ਪੜ੍ਹੋ : ਆਕਸੀਜਨ ਦੀ ਢੋਆ-ਢੁਆਈ ਦੇ ਰੇਟ ’ਚ ਸੋਧ, ਮਾਰਕੀਟ ਰੁਝਾਨ ਅਨੁਸਾਰ ਹੋਵੇਗਾ ਰੇਟ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


Anuradha

Content Editor Anuradha