ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ ਲਈ ਰੋਲ ਨੰਬਰ ਜਾਰੀ

Wednesday, Nov 20, 2024 - 03:56 AM (IST)

ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ ਲਈ ਰੋਲ ਨੰਬਰ ਜਾਰੀ

ਮੋਹਾਲੀ - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸੰਬਰ ਮਹੀਨੇ ਦੌਰਾਨ ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ ਦੀ ਪ੍ਰੀਖਿਆ 1 ਦਸੰਬਰ ਨੂੰ ਆਯੋਜਿਤ ਕੀਤੀ ਜਾਵੇਗੀ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਸਬੰਧ ਵਿਚ ਸੰਬੰਧਤ ਉਮੀਦਵਾਰਾਂ ਦੇ ਰੋਲ ਨੰਬਰ/ਐਡਮਿਟ ਕਾਰਡ (ਪੇਪਰ-1 ਅਤੇ ਪੇਪਰ-2) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ  https://pstet.pseb.ac.in ਉੱਤੇ 18 ਨਵੰਬਰ ਨੂੰ ਅਪਲੋਡ ਕਰ ਦਿੱਤੇ ਗਏ ਹਨ।
ਜੇਕਰ ਰੋਲ ਨੰਬਰ ਵਿਚ ਕਿਸੇ ਤਰ੍ਹਾਂ ਦੀ ਕੋਈ ਤਰੁੱਟੀ ਕਿਸੇ ਉਮੀਦਵਾਰ ਨੂੰ ਲੱਗਦੀ ਹੈ ਤਾਂ ਉਹ ਇਸ ਤਰੁਟੀ ਨੂੰ ਦਰੁਸਤ ਕਰਵਾਉਣ ਲਈ 22 ਨਵੰਬਰ ਤਕ ਪ੍ਰੀਖਿਆ ਬਾਰ੍ਹਵੀਂ (ਪਹਿਲੀ ਮੰਜ਼ਿਲ)/ਟੈਕਨੀਕਲ ਵਿੰਗ ਨਾਲ ਮੁੱਖ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਿਖੇ ਸੰਪਰਕ ਕਰ ਸਕਦਾ ਹੈ।


author

Inder Prajapati

Content Editor

Related News