ਪੰਜਾਬ ਦੇ ਆਰੋਗਿਅਮ ਡਾਕਟਰਜ਼ ਨੂੰ ਇੰਗਲੈਂਡ ਦੀ ਪਾਰਲੀਮੈਂਟ ’ਚ ਸਨਮਾਨਿਆ ਗਿਆ

11/20/2019 9:50:44 PM

ਜਲੰਧਰ – ਆਰੋਗਿਅਮ ਡਾਕਟਰਜ਼ ਪੰਜਾਬ ਦੇ ਪਹਿਲੇ ਆਯੁਰਵੈਦਿਕ ਡਾਕਟਰ ਹਨ, ਜਿਨ੍ਹਾਂ ਨੂੰ ਇੰਗਲੈਂਡ ਦੀ ਸੰਸਦ ’ਚ VIP ਸਪੀਕਰ ਵਜੋਂ ਸਨਮਾਨਿਤ ਕੀਤਾ ਗਿਆ। ਡਾ. ਸਤਨਾਮ ਸਿੰਘ ਅਤੇ ਡਾ. ਹਰਵੀਨ ਕੌਰ ਐਲਰਜੀ ਦੇ ਜੜ੍ਹੋਂ ਇਲਾਜ ਦੇ ਖੋਜ ਪੱਤਰ ਪਿਛਲੇ ਸਾਲ ਜਰਮਨ ’ਚ ਪੇਸ਼ ਕਰ ਕੇ ਆਏ ਸਨ। ਇਨ੍ਹਾਂ ਖੋਜ ਪੱਤਰਾਂ ’ਚ ਬਹੁਤ ਸਾਰੇ ਉਨ੍ਹਾਂ ਮਰੀਜ਼ਾਂ ਦੇ ਸ਼ੋਧ ਪੱਤਰ ਪੇਸ਼ ਕੀਤੇ ਗਏ, ਜਿਨ੍ਹਾਂ ਦੀ ਐਲਰਜੀ ਬਿਲਕੁਲ ਜੜ੍ਹੋਂ ਖਤਮ ਹੋ ਗਈ। ਇਸ ਮਹਾਨ ਸ਼ੋਧ ਦੀ ਸਫਲਤਾ ਕਰ ਕੇ ਫਿਰ ਬ੍ਰਿਟਿਸ਼ ਪਾਰਲੀਮੈਂਟ ਵਲੋਂ VIP ਸਪੀਕਰ ਵਜੋਂ ਸੰਸਦ ’ਚ ਸਨਮਾਨਿਆ ਗਿਆ। ਇਸ ਸੰਸਦ ’ਚ ਬ੍ਰਹਮ ਕੁਮਾਰੀ ਦੇ ਯੂਰਪੀਅਨ ਡਾਇਰੈਕਟਰ ਸਿਸਟਰ ਜੈਯੰਤੀ ਤੇ Tom Brake ਵੀ ਸ਼ਾਮਲ ਸਨ ਅਤੇ ਉਨ੍ਹਾਂ ਵਲੋਂ ਵੀ ਸਨਮਾਨਿਤ ਕੀਤਾ ਗਿਆ। ਡਾ. ਸਤਨਾਮ ਸਿੰਘ ਦੇ ਜਲੰਧਰ, ਬਠਿੰਡਾ, ਪਟਿਆਲਾ, ਕਰਨਾਲ, ਹਿਸਾਰ, ਦਿੱਲੀ ’ਚ ਸੈਂਟਰ ਚੱਲ ਰਹੇ ਹਨ।


Khushdeep Jassi

Content Editor

Related News