'ਰਾਕ ਗਾਰਡਨ' 'ਚ ਵਿਆਹ ਕਰਾਉਣ ਦੇ ਫੈਸਲੇ ਖਿਲਾਫ ਨੇਕ ਚੰਦ ਦਾ ਬੇਟਾ

11/24/2018 11:16:33 AM

ਚੰਡੀਗੜ੍ਹ (ਸਾਜਨ) : 'ਰਾਕ ਗਾਰਡਨ' ਨੂੰ ਦੁਬਾਰਾ ਆਮ ਲੋਕਾਂ ਦੇ ਪ੍ਰੋਗਰਾਮਾਂ ਦੇ ਆਯੋਜਨ ਲਈ ਖੋਲ੍ਹਣ ਦੀ ਗੱਲ ਭਾਵੇਂ ਹੀ ਪ੍ਰਸ਼ਾਸਨ ਕਰ ਰਿਹਾ ਹੈ ਪਰ ਅਜੇ ਤੱਕ ਜੋ ਵੀ ਆਯੋਜਨ ਹੋਏ ਹਨ, ਉਹ ਹਾਈ ਪ੍ਰੋਫਾਈਲ ਪੱਧਰ ਦੇ ਰਹੇ ਹਨ। ਅਜਿਹੇ 'ਚ ਯੂ. ਟੀ. ਪ੍ਰਸ਼ਾਸਨ ਦੇ ਫੈਸਲੇ 'ਤੇ ਸਵਾਲ ਉੱਠਣ ਲੱਗੇ ਹਨ। 'ਰਾਕ ਗਾਰਡਨ' 'ਚ ਹੋਣ ਵਾਲੇ ਪ੍ਰੋਗਰਾਮਾਂ 'ਤੇ ਇਸ ਦੇ ਨਿਰਮਾਤਾ ਨੇਕ ਚੰਦ ਦੇ ਬੇਟੇ ਅਨੁਜ ਸੈਣੀ ਕਾਫੀ ਦੁਖੀ ਹਨ। ਉਨ੍ਹਾਂ ਨੇ ਦੋ ਟੁੱਕ ਕਿਹਾ ਕਿ ਮੇਰੇ ਪਿਤਾ ਨੇ ਕਦੇ ਇਸ ਦਾ ਸੁਪਨਾ ਨਹੀਂ ਦੇਖਿਆ ਸੀ। ਇਹ ਫੈਸਲਾ ਹਰ ਕਿਸੇ ਨੂੰ ਦੁਖੀ ਕਰਨ ਵਾਲਾ ਹੈ। 
'ਰਾਕ ਗਾਰਡਨ' ਵਿਆਹ ਦੀ ਥਾਂ ਨਹੀਂ
'ਰਾਕ ਗਾਰਡਨ' ਨੂੰ ਦੁਬਾਰਾ ਆਯੋਜਨਾਂ ਲਈ ਖੋਲ੍ਹੇ ਜਾਣ ਨਾਲ ਗਾਰਡਨ ਦੇ ਨਿਰਮਾਤਾ ਨੇਕ ਚੰਦ ਦੇ ਪੁੱਤਰ ਅਨੁਜ ਸੈਣੀ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 'ਰਾਕ ਗਾਰਡਨ' ਵਿਆਹ ਦੀ ਥਾਂ ਨਹੀਂ ਹੈ। ਇਸ ਨਾਲ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਇਸ ਨਾਲ ਮਾਲੀਆ ਆਉਣ ਦੀ ਗੱਲ ਕਹਿੰਦਾ ਹੈ ਤਾਂ ਉਹ ਇਸ ਨਾਲ ਸਹਿਮਤ ਨਹੀਂ ਹਨ। ਪ੍ਰਸ਼ਾਸਨ ਰੋਜ਼ਾਨਾਂ ਟਿਕਟਾਂ ਦੀ ਵਿਕਰੀ ਨਾਲ 1.5 ਲੱਖ ਰੁਪਏ ਔਸਤ ਕਮਾ ਰਿਹਾ ਹੈ। ਵਿਆਹਾਂ ਸਮੇਤ ਜ਼ਿਆਦਾਤਰ ਪ੍ਰੋਗਰਾਮਾਂ ਨੂੰ 70,000 ਰੁਪਏ ਲਈ ਬੁੱਕ ਕੀਤਾ ਜਾ ਸਕਦਾ ਹੈ। ਇਨ੍ਹਾਂ 'ਚੋਂ 10,000 ਰੁਪਏ ਸਫਾਈ ਦੇ ਹਨ।


Babita

Content Editor

Related News