ਹਾਵਰਡ ਯੂਨੀਵਰਸਿਟੀ ਦੇ ਸਿਲੇਬਸ ’ਚ ਜੁੜੇਗੀ ‘ਰੌਬਿਨ ਹੁੱਡ ਆਰਮੀ’ ਦੀ ਸੰਸਥਾ

Thursday, Nov 28, 2019 - 01:26 PM (IST)

ਹਾਵਰਡ ਯੂਨੀਵਰਸਿਟੀ ਦੇ ਸਿਲੇਬਸ ’ਚ ਜੁੜੇਗੀ ‘ਰੌਬਿਨ ਹੁੱਡ ਆਰਮੀ’ ਦੀ ਸੰਸਥਾ

ਫਾਜ਼ਿਲਕਾ - 2014 ’ਚ ਸ਼ੁਰੂ ਹੋਈ ਸਵੈਸੇਵੀ ਸੰਸਥਾ ‘ਰੌਬਿਨ ਹੁੱਡ ਆਰਮੀ’ ਵਲੋਂ ਜ਼ਰੂਰਤ ਮੰਦ ਲੋਕਾਂ ਦੀ ਭੁੱਖ ਮਿਟਾਉਣ ਅਤੇ ਭੋਜਨ ਦੀ ਵੱਧ ਮਾਤਰਾ ’ਚ ਹੋ ਰਹੀ ਬਰਬਾਦੀ ਨੂੰ ਰੋਕਣ ਦਾ ਕੰਮ ਕੀਤਾ ਜਾ ਰਿਹਾ ਹੈ। ਫਾਜ਼ਿਲਕਾ ਦੇ ਸੰਚਾਲਨ ਆਨੰਦ ਜੈਨ ਨੇ ਦੱਸਿਆ ਕਿ ‘ਰੌਬਿਨ ਹੁੱਡ ਆਰਮੀ’ ਹੁਣ ਤੱਕ ਪੌਣੇ 3 ਕਰੋੜ ਤੋਂ ਵੱਧ ਲੋਕਾਂ ਨੂੰ ਖਾਣਾ ਖੁਆ ਚੁੱਕੀ ਹੈ। ਕਾਫੀ ਸਮੇਂ ਤੋਂ ਅਜਿਹਾ ਕੰਮ ਕਰਨ ਵਾਲੀ ਇਹ ਸਵੈਸੇਵੀ ਸੰਸਥਾ ਹੁਣ ਅਮਰੀਕਾ ਦੀ ਮੈਸਾਚੁਸੇਟਸ ’ਚ ਸਥਿਤ ਹਾਵਰਡ ਯੂਨੀਵਰਸਿਟੀ ਦੇ ਸਿਲੇਬਸ ਨਾਲ ਜੁੜਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰੌਬਿਨ ਹੁੱਡ ਆਰਮੀ ਸੰਸਥਾ ’ਚ ਸ਼ਾਮਲ ਮੈਂਬਰਾਂ ਨੇ ਆਪਣੀ ਸੇਵਾ ਭਾਵਨਾ ਨਾਲ ਇਸ ਸੰਸਥਾ ਦੀ ਵਿਸ਼ਵ ਪੱਧਰ ’ਤੇ ਇਕ ਵੱਖਰੀ ਪਛਾਣ ਬਣਾ ਲਈ ਹੈ। 

PunjabKesari

ਹਾਵਰਡ ਬਿਜਨਸ ਸਕੂਲ ਦੇ ਲੈਕਚਰਾਰ ਬਿ੍ਯਨ ਟੇਲਸਟ੍ਰਾਦ ਦਾ ਕਹਿਣਾ ਹੈ ਕਿ ਇਹ ਕਹਾਣੀ ਸਫਲਤਾ ਹਾਸਲ ਕਰ ਚੁੱਕੀ ਇਕ ਸੰਸਥਾ ਦੀ ਹੈ, ਜੋ ਪੈਸਿਆਂ ਦੀ ਸਹਾਇਤਾ ਲਏ ਬਿਨਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦੀ ਸਫਲਤਾ ਨੂੰ ਇਕ ਕਹਾਣੀ ਦਾ ਰੂਪ ਦੇ ਕੇ ਹਾਵਰਡ ’ਚ ਐੱਮ.ਬੀ.ਏ. ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ। 

ਦੱਸ ਦੇਈਏ ਕਿ ਰੌਬਿਨ ਹੁੱਡ ਆਰਮੀ ਸੰਸਥਾ ਦੀ ਸ਼ੁਰੂਆਤ 2014 ’ਚ ਹੋਈ ਸੀ। ਦੇਸ਼ ਦੇ 158 ਸ਼ਹਿਰਾਂ ’ਚ ਚੱਲ ਰਹੀਆਂ ਇਸ ਸੰਸਥਾਂ ਦੀਆਂ ਬਰਾਂਚਾਂ ਦੇ ਨਾਲ 40 ਹਜ਼ਾਰ ਤੋਂ ਵੱਧ ਮੈਂਬਰ ਜੁੜੇ ਹੋਏ ਹਨ। ਇਹ ਸੰਸਥਾ ਮੈਰਿਜ ਪੈਲੇਸ, ਹੋਟਲਾਂ, ਢਾਬਿਆਂ ਅਤੇ ਵੱਖ-ਵੱਖ ਥਾਵਾਂ ’ਤੇ ਹੋਏ ਸਮਾਗਮਾਂ ’ਚੋਂ ਬਚਿਆ ਖਾਣਾ ਇਕੱਠਾ ਕਰਦੀ ਹੈ, ਜਿਸ ਨੂੰ ਸੰਸਥਾ ਦੇ ਮੈਂਬਰ ਲੋੜਵੰਦਾਂ ਤੱਕ ਪਹੁੰਚਾਉਂਦੇ ਹਨ। 


author

rajwinder kaur

Content Editor

Related News