ਫਰੀਦਕੋਟ ’ਚ ਬੇਖੌਫ਼ ਲੁਟੇਰੇ, ਸਿਖਰ ਦੁਪਹਿਰੇ ਘਰ ’ਚ ਦਾਖਲ ਹੋ ਕੇ ਜਨਾਨੀ ਦੀ ਕੁੱਟਮਾਰ, ਫਿਰ ਕੀਤੀ ਲੁੱਟ

Tuesday, Aug 17, 2021 - 02:29 PM (IST)

ਫਰੀਦਕੋਟ ’ਚ ਬੇਖੌਫ਼ ਲੁਟੇਰੇ, ਸਿਖਰ ਦੁਪਹਿਰੇ ਘਰ ’ਚ ਦਾਖਲ ਹੋ ਕੇ ਜਨਾਨੀ ਦੀ ਕੁੱਟਮਾਰ, ਫਿਰ ਕੀਤੀ ਲੁੱਟ

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਨਜ਼ਦੀਕੀ ਪਿੰਡ ਪਿਪਲੀ ਵਿਖੇ ਸਿਖਰ ਦੁਪਹਿਰੇ ਦੋ ਨਕਾਬਪੋਸ਼ ਲੁਟੇਰਿਆਂ ਨੇ ਘਰ ’ਚ ਇਕੱਲੀ ਜਨਾਨੀ ਨੂੰ ਬੰਦੀ ਬਣਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਥਰੂਮ ’ਚ ਬੰਦ ਕਰ ਦਿੱਤਾ, ਜਦੋਂ ਉਹ ਬੇਹੋਸ਼ ਹੋ ਗਈ ਤਾਂ ਲੁਟੇਰਿਆਂ ਵੱਲੋਂ ਉਸਦੇ ਕੰਨਾਂ ’ਚ ਪਾਈਆ ਵਾਲੀਆਂ ਲਾਹ ਲਈਆਂ ਅਤੇ ਲਗਭਗ 15000 ਰੁਪਏ ਨਕਦੀ ਲੈ ਕੇ ਫਰਾਰ ਹੋ ਗੁਏ। ਹਾਲਾਂਕਿ ਪੀੜਤ ਜਨਾਨੀ ਅਜੇ ਇਹ ਦੱਸਣ ਦੀ ਹਾਲਤ ’ਚ ਨਹੀਂ ਹੈ ਕਿ ਉਹ ਦੱਸ ਸਕੇ ਕਿ ਲੁਟੇਰਿਆਂ ਵੱਲੋਂ ਘਰ ’ਚੋਂ ਕੀ-ਕੀ ਲੁੱਟਿਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਮੌਕੇ ’ਤੇ ਪੁਹੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਮਾਣਾ ’ਚ ਦਿਲ ਕੰਬਾਊ ਵਾਰਦਾਤ, ਅੱਧੀ ਦਰਜਨ ਮੁੰਡਿਆਂ ਵਲੋਂ ਨੌਜਵਾਨ ਦਾ ਭਜਾ-ਭਜਾ ਕੇ ਕਤਲ

ਇਸ ਮੌਕੇ ਪੀੜਤਾ ਦੇ ਪਤੀ ਸੁਖਵੰਤ ਸਿੰਘ ਨੇ ਕਿਹਾ ਕਿ ਉਹ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਉਨ੍ਹਾਂ ਦੀ ਪਤਨੀ ਘਰ ’ਚ ਇਕੱਲੀ ਸੀ। ਉਕਤ ਦੇ ਦੱਸਣ ਮੁਤਾਬਿਕ ਦੋ ਮੁੰਡੇ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਉਸ ਦੀ ਪਤਨੀ ਦੀ ਕੁੱਟਮਾਰ ਕਰਕੇ ਬਾਥਰੂਮ ’ਚ ਬੰਦ ਕਰ ਦਿੱਤਾ ਅਤੇ ਸਾਰੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਲੁਟੇਰੇ ਕੁੱਝ ਨਕਦੀ ਅਤੇ ਉਸ ਦੀ ਪਤਨੀ ਦੇ ਪਹਿਨੀਆਂ ਵਾਲੀਆਂ ਲਾਹ ਕੇ ਲੈ ਗਏ। ਉਨ੍ਹਾਂ ਕਿਹਾ ਕਿ ਅਜੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਚੋਰ ਹੋਰ ਕਿਹੜਾ ਸਮਾਨ ਲੈ ਕੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਘਰ ਆਇਆ ਤਾਂ ਬਾਥਰੂਮ ’ਚ ਉਨ੍ਹ ਦੀ ਪਤਨੀ ਬੇਹੋਸ਼ ਸੀ।

ਇਹ ਵੀ ਪੜ੍ਹੋ : ਵੀਡੀਓ ਬਣਾ ਰਹੇ 16 ਸਾਲਾ ਮੁੰਡੇ ਦੀ ਗੋਲ਼ੀ ਲੱਗਣ ਕਾਰਣ ਮੌਤ, ਰੋ-ਰੋ ਬੇਹਾਲ ਹੋਇਆ ਪਰਿਵਾਰ

ਇਸ ਦੌਰਾਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਦੋ ਤਿੰਨ ਦਿਨ ਪਹਿਲਾਂ ਵੀ ਇਕ ਲੜਕਾ ਬੈਂਕ ਦੀ ਕਾਪੀ ਦੇਖਣ ਦੇ ਬਹਾਨੇ ਆਇਆ ਸੀ ਸ਼ੱਕ ਹੈ ਕੇ ਉਹ ਪਹਿਲਾਂ ਘਰ ਦੀ ਰੇਕੀ ਕਰਕੇ ਗਏ ਸਨ। ਉਧਰ ਇਸ ਮਾਮਲੇ ’ਚ ਥਾਣਾ ਸਦਰ ਮੁਖੀ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਪੀੜਤਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਆਰੰਭ ਦਿੱਤੀ ਗਈ ਹੈ। ਜਲਦ ਹੀ ਦੋਸ਼ੀਆਂ ਨੂੰ ਕਬੂ ਕਰ ਲਿਆ ਜਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਤੋਂ ਪੰਜਾਬ ਅੰਦਰ ਦਾਖ਼ਲ ਹੋਣਾ ਹੋਇਆ ਔਖ਼ਾ, ਇਨ੍ਹਾਂ ਸ਼ਰਤਾਂ ਤੋਂ ਬਿਨਾਂ ਨਹੀਂ ਮਿਲੇਗੀ ਐਂਟਰੀ

ਨੋਟ - ਕੀ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਪੰਜਾਬ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ?


author

Gurminder Singh

Content Editor

Related News