''AC ਦੀ ਸਰਵਿਸ ਕਰਨ ਆਏ ਹਾਂ ਮਾਤਾ ਜੀ..'', ਫ਼ਿਰ ਲੈ ਗਏ ਸਭ ਕੁੱਝ ਲੁੱਟ ਕੇ
Thursday, Jul 11, 2024 - 04:44 AM (IST)
ਲੁਧਿਆਣਾ (ਜਗਰੂਪ)- ਘਰ ’ਚ ਏ.ਸੀ. ਦੀ ਸਰਵਿਸ ਕਰਨ ਬਹਾਨੇ ਇਕੱਲੇ ਬਜ਼ੁਰਗ ਜੋੜੇ ਦਾ ਲਾਹਾ ਤੱਕ ਕੇ 3 ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਲਗਭਗ 50 ਲੱਖ ਰੁਪਏ ਦਾ ਸੋਨਾ ਅਤੇ ਕੈਸ਼ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਘਟਨਾ ਥਾਣਾ ਡਵੀਜ਼ਨ ਨੰ. 7 ਦੇ ਇਲਾਕੇ ਮੁਹੱਲਾ ਗੁਰੂ ਨਾਨਕ ਨਗਰ ਦੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਦੀਪ ਸਿੰਘ ਵਾਸੀ ਮੋਤੀ ਨਗਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮੋਤੀ ਨਗਰ ਸਥਿਤ ਆਪਣੇ ਘਰ ’ਚ ਰਹਿੰਦਾ ਹੈ। ਗੁਰੂ ਨਾਨਕ ਨਗਰ ਤਾਜਪੁਰ ਰੋਡ ਮੁਹੱਲੇ ’ਚ ਉਸ ਦਾ ਸਹੁਰਾ ਪਰਿਵਾਰ ਰਹਿੰਦਾ ਹੈ।
ਸੰਦੀਪ ਨੇ ਦੱਸਿਆ ਕਿ ਉਸ ਦਾ ਆਪਣੇ ਪਰਿਵਾਰ ਨਾਲ ਕਲੇਸ਼ ਚੱਲਦਾ ਹੈ, ਜਿਸ ਕਾਰਨ ਉਸ ਨੇ ਆਪਣੇ ਘਰ ਦੀ ਪੂੰਜੀ ਜਿਸ ’ਚ ਸੋਨੇ-ਚਾਂਦੀ ਦੇ ਗਹਿਣੇ ਆਪਣੇ ਸਹੁਰੇ ਪਰਿਵਾਰ ਦੇ ਘਰ ਰੱਖ ਦਿੱਤੇ ਸਨ। ਬੀਤੇ ਕੱਲ ਦਿਨ ਵੇਲੇ ਹੀ 3 ਲੁਟੇਰੇ ਆਏ ਜਿਨ੍ਹਾਂ ’ਚ ਇਕ ਮੋਨਾ ਅਤੇ 2 ਸਰਦਾਰ ਸੀ। ਉਨ੍ਹਾਂ ਨੇ ਘਰ ’ਚ ਦਾਖਲ ਹੋ ਕੇ ਅੰਦਰੋਂ ਦਰਵਾਜ਼ਾ ਲਾ ਕੇ ਮੇਰੀ ਬਜ਼ੁਰਗ ਸੱਸ ਪ੍ਰੇਮ ਲਤਾ ਨੂੰ ਕਿਹਾ ਕਿ ਤੁਹਾਡੇ ਘਰ ਹਿਤਾਚੀ ਦਾ ਏ. ਸੀ. ਲੱਗਿਆ ਹੈ, ਸਰਵਿਸ ਕਰਨੀ ਹੈ।
ਅਜੇ ਮੇਰੀ ਮਾਤਾ ਉਨ੍ਹਾਂ ਨੂੰ ਮਨ੍ਹਾ ਹੀ ਕਰ ਰਹੀ ਕਿ ਅਸੀਂ ਤਾਂ ਬੁਲਾਇਆ ਨਹੀਂ, ਇੰਨੇ ਚਿਰ ’ਚ ਉਨ੍ਹਾਂ ਮੇਰੀ ਸੱਸ ਦੇ ਮੂੰਹ ’ਚ ਕੱਪੜਾ ਅਤੇ ਪਿਸਤੌਲ ਪਾ ਕੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਕਿਹਾ ਕਿ ਦੱਸ ਸੋਨਾ ਕਿੱਥੇ ਪਿਆ। ਉਨ੍ਹਾਂ ਨੇ ਸਾਰੀਆਂ ਅਲਮਾਰੀਆਂ ਫਰੋਲ ਕੇ ਸਾਰੇ ਦੇ ਸਾਰੇ ਗਹਿਣੇ, ਜਿਨ੍ਹਾਂ ’ਚ ਮੇਰੀ ਸੱਸ ਦੇ ਪਰਿਵਾਰ ਦੇ ਗਹਿਣੇ ਅਤੇ ਮੇਰੇ ਪਰਿਵਾਰ ਦੇ ਗਹਿਣੇ ਸਨ, ਲੈ ਕੇ ਰਫੂ ਚੱਕਰ ਹੋ ਗਏ। ਸੰਦੀਪ ਨੇ ਦੱਸਿਆ ਕਿ ਪਿਸਤੌਲ ਮੂੰਹ 'ਚ ਪਾਉਣ ਨਾਲ ਉਸ ਦੀ ਬਜ਼ੁਰਗ ਸੱਸ ਦਾ ਦੰਦ ਵੀ ਟੁੱਟ ਗਿਆ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ASI ਨੇ ਥਾਣੇ 'ਚ ਫੜਾਈ ਰਿਸ਼ਵਤ ਦੀ ਰਕਮ, ਫ਼ਿਰ ਨਿਗਲ਼ ਲਈ ਸਲਫ਼ਾਸ
ਸੰਦੀਪ ਨੇ ਦੱਸਿਆ ਕਿ ਉਸ ਦੇ ਲੁੱਟੇ ਗਏ ਗਹਿਣਿਆਂ ’ਚ ਕਿੱਟੀ ਸੈੱਟ, ਚੂੜੀਆਂ, 3 ਮੁੰਦਰੀਆਂ, 2 ਕੜੇ, ਮੇਰੀ ਘਰ ਵਾਲੀ ਦੀਆਂ ਵਾਲੀਆਂ ਅਤੇ ਮੇਰੀ ਸੱਸ ਦੀਆਂ ਵਾਲੀਆਂ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਲੁਧਿਆਣਾ ਪੁਲਸ ਦੀਆਂ ਵੱਖ-ਵੱਖ ਟੀਮਾਂ ਜਿਨ੍ਹਾਂ ’ਚ ਸੀ. ਆਈ. ਏ. ਦੀਆਂ ਟੀਮਾਂ, ਫਰਾਂਸਿਕ ਟੀਮਾਂ ਅਤੇ ਸੀ. ਆਈ. ਡੀ. ਦੀਆਂ ਟੀਮਾਂ ਵੱਲੋਂ ਕੈਮਰਿਆਂ ਦੀ ਜਾਂਚ ਦੇ ਨਾਲ ਵੱਖੋ-ਵੱਖ ਢੰਗਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਹੋਈ ਰੇਕੀ, ਫਿਰ ਦਿੱਤਾ ਘਟਨਾ ਨੂੰ ਅੰਜਾਮ
ਸੰਦੀਪ ਸਿੰਘ ਨੇ ਦੱਸਿਆ ਕਿ ਮੇਰਾ ਸਹੁਰਾ ਜੋ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਇਕ ਦਿਨ ਪਹਿਲਾਂ ਉਸ ਦਾ ਵਿਚੋਲਾ ਮੇਰੇ ਸਹੁਰੇ ਘਰ ’ਚ ਆਇਆ ਸੀ | ਉਸ ਨੂੰ ਮੇਰੇ ਪਰਿਵਾਰ ਦਾ ਹਾਲਾਤ ਪਤਾ ਸੀ ਅਤੇ ਮੇਰੇ ਆਪਣੇ ਘਰ ਦੇ ਕਲੇਸ਼ ਬਾਰੇ ਵੀ ਪਤਾ ਸੀ | ਉਸ ਨੂੰ ਮੇਰੇ ਗਹਿਣਿਆਂ ਬਾਰੇ ਵੀ ਪਤਾ ਸੀ | ਉਸ ਨੇ ਇਕ ਦਿਨ ਪਹਿਲਾਂ ਮੇਰੇ ਸਹੁਰੇ ਪਰਿਵਾਰ ਕੋਲ ਆ ਕੇ ਪਰਿਵਾਰ ਕੋਲੋਂ ਉਨ੍ਹਾਂ ਦੇ ਆਉਣ-ਜਾਣ ਬਾਰੇ ਸਾਰੀ ਰੇਕੀ ਕੀਤੀ ਗਈ | ਉਸੇ ਮੌਕੇ ਦੀ ਤਾੜ ’ਚ ਉਸ ਨੇ ਇਸ ਘਟਨਾ ਨੂੰ 3 ਲੁਟੇਰਿਆਂ ਤੋਂ ਅੰਜਾਮ ਦਿਵਾਇਆ।
ਇਹ ਵੀ ਪੜ੍ਹੋ- 'ਹੌਟ ਸੀਟ' ਬਣੇ ਜਲੰਧਰ ਵੈਸਟ ਹਲਕੇ ਨੇ ਉਮੀਦਵਾਰਾਂ ਦੇ ਛੁਡਾਏ ਪਸੀਨੇ, ਫ਼ਿਰ ਵੀ 9 ਫ਼ੀਸਦੀ ਘੱਟ ਹੋਈ ਵੋਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e