ਧੋਖਾਦੇਹੀ ਤੇ ਲੁੱਟ-ਖੋਹ ਦੇ 3 ਮਾਮਲਿਆਂ ''ਚ ਭਗੌੜਾ ਕਾਬੂ

Monday, Jun 18, 2018 - 02:49 AM (IST)

ਧੋਖਾਦੇਹੀ ਤੇ ਲੁੱਟ-ਖੋਹ ਦੇ 3 ਮਾਮਲਿਆਂ ''ਚ ਭਗੌੜਾ ਕਾਬੂ

ਲੁਧਿਆਣਾ,   (ਰਿਸ਼ੀ)-  ਚੌਕੀ ਆਤਮ ਪਾਰਕ ਦੀ ਪੁਲਸ ਵਲੋਂ ਸ਼ਹਿਰ ਦੇ ਵੱਖ-ਵੱਖ ਪੁਲਸ ਸਟੇਸ਼ਨਾਂ 'ਚ ਧੋਖਾਦੇਹੀ ਅਤੇ ਲੁੱਟ-ਖੋਹ ਦੇ ਦਰਜ ਮਾਮਲਿਆਂ 'ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਚੌਕੀ ਇੰਚਾਰਜ ਏ. ਐੱਸ. ਆਈ. ਧਰਮਿੰਦਰ ਸਿੰਘ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਲਖਵਿੰਦਰ ਸਿੰਘ ਨਿਵਾਸੀ ਮਨਜੀਤ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਸ ਨੂੰ ਐਤਵਾਰ ਨੂੰ ਸੂਚਨਾ ਦੇ ਆਧਾਰ 'ਤੇ ਆਪਣੇ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਖਿਲਾਫ ਥਾਣਾ ਕੋਤਵਾਲੀ 'ਚ 21 ਫਰਵਰੀ 2015 ਅਤੇ ਥਾਣਾ ਡਵੀਜ਼ਨ ਨੰ. 6 'ਚ 20 ਅਪ੍ਰੈਲ 2016 ਨੂੰ 420 ਆਈ. ਪੀ. ਸੀ. ਅਤੇ ਥਾਣਾ ਡਵੀਜ਼ਨ ਨੰ. 8 'ਚ 26 ਅਪ੍ਰੈਲ 2018 ਨੂੰ ਧਾਰਾ 379 ਬੀ ਦੇ ਤਹਿਤ ਦਰਜ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। 


Related News