ਦਿਨ-ਦਿਹਾੜੇ ਪਿਸਤੌਲ ਦੀ ਨੌਕ ’ਤੇ ਲੁੱਟੀ ਸੁਨਿਆਰੇ ਦੀ ਦੁਕਾਨ- ''ਕਹਿੰਦੇ ਜਿਸ ਨੂੰ ਮਰਜ਼ੀ ਬੁਲਾ ਲਓ''

Friday, Jun 28, 2024 - 11:11 AM (IST)

ਦਿਨ-ਦਿਹਾੜੇ ਪਿਸਤੌਲ ਦੀ ਨੌਕ ’ਤੇ ਲੁੱਟੀ ਸੁਨਿਆਰੇ ਦੀ ਦੁਕਾਨ- ''ਕਹਿੰਦੇ ਜਿਸ ਨੂੰ ਮਰਜ਼ੀ ਬੁਲਾ ਲਓ''

ਮੋਹਾਲੀ (ਨਿਆਮੀਆਂ): ਦੋ ਅਣਪਛਾਤੇ ਲੁਟੇਰਿਆਂ ਨੇ ਦਿਨ ਦਿਹਾੜੇ ਫੇਜ਼-10 ’ਚ ਸਥਿਤ ਜੀ. ਕੇ. ਜਵੈਲਰ ਨਾਂ ਦੀ ਇਕ ਦੁਕਾਨ ’ਚ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ’ਚ ਨਾਲ ਦੇ ਦੁਕਾਨਦਾਰਾਂ ਦੇ ਇਕੱਠੇ ਹੋਣ ’ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਉਹ ਸਟਾਰਟ ਨਾ ਹੋਣ ’ਤੇ ਸਕੂਟਰੀ ਛੱਡ ਕੇ ਫ਼ਰਾਰ ਹੋ ਗਏ। ਦੁਕਾਨ ਵਾਲੀ ਮਹਿਲਾ ਗੀਤਾਂਜਲੀ ਨੇ ਦੱਸਿਆ ਕਿ ਬਾਅਦ ਦੁਪਹਿਰ 4 ਵਜੇ ਦੇ ਕਰੀਬ ਇਕ ਨੌਜਵਾਨ ਮੁੰਡਾ ਦੁਕਾਨ ’ਚ ਆਇਆ ਤੇ ਉਨ੍ਹਾਂ ਦੇ ਬੇਟੇ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਬੇਟਾ ਹੁਣੇ ਆ ਜਾਵੇਗਾ ਤੇ ਉਹ ਉੱਥੇ ਹੀ ਬੈਠ ਗਿਆ। ਇਸ ਦੌਰਾਨ ਇਕ ਹੋਰ ਨੌਜਵਾਨ ਦੁਕਾਨ ’ਚ ਆ ਗਿਆ ਤੇ ਦੋਵਾਂ ਨੌਜਵਾਨਾਂ ਨੇ ਆਪਸ ’ਚ ਇਸ਼ਾਰੇ ਨਾਲ ਗੱਲ ਕਰ ਕੇ ਕਿਹਾ ਕਿ ਸਾਮਾਨ ਚੁੱਕ ਲੈ ਤੇ ਉਨ੍ਹਾਂ ਦੋਵਾਂ ਨੇ ਕਾਊਂਟਰ ’ਚ ਪਏ ਗਹਿਣੇ ਚੁੱਕਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਟੋਕਿਆ ਤਾਂ ਇਕ ਨੌਜਵਾਨ ਨੇ ਪਿਸਤੌਲ ਕੱਢ ਲਈ ਤੇ ਉਨ੍ਹਾਂ ਨੂੰ ਗੱਲਾ ਖੋਲ੍ਹਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੱਲਾ ਖੋਲ੍ਹਿਆ ਹੀ ਸੀ ਕਿ ਨਾਲ ਦੀ ਦੁਕਾਨ ਵਾਲੇ ਦੁਕਾਨਦਾਰ ਨੂੰ ਦੇਖ ਕੇ ਉਨ੍ਹਾਂ ਉਸ ਨੂੰ ਬੁਲਾਇਆ ਤਾਂ ਨੌਜਵਾਨ ਨੇ ਕਿਹਾ ਕਿ ਜਿਸ ਨੂੰ ਮਰਜ਼ੀ ਬੁਲਾ ਲਓ। ਇਸ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬ ਦੌਰੇ 'ਤੇ ਰਹਿਣਗੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ

ਥਾਣਾ ਫੇਜ਼-11 ਦੇ ਐੱਸ. ਐੱਚ. ਓ. ਨਵੀਨ ਪਾਲ ਸਿੰਘ ਲਹਿਲ ਨੇ ਕਿਹਾ ਕਿ ਪੁਲਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਤੇ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਐਕਟਿਵਾ ਨੂੰ ਵੀ ਕਬਜ਼ੇ ’ਚ ਲੈ ਗਿਆ ਹੈ ਤੇ ਉਸ ਦੇ ਨੰਬਰ ਦੇ ਆਧਾਰ ’ਤੇ ਉਸ ਦੇ ਮਾਲਕ ਦਾ ਪਤਾ ਲਾਇਆ ਜਾ ਰਿਹਾ ਹੈ। ਲੁਟੇਰਿਆਂ ਨੇ ਦੁਕਾਨ ’ਚ ਇਕੱਲੀ ਔਰਤ ਨੂੰ ਵੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਪੁਲਸ ਵੱਲੋਂ ਲੁਟੇਰਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਮੌਕੇ ’ਤੇ ਪਹੁੰਚੇ ਮੋਹਾਲੀ ਜਵੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਮੋਹਾਲੀ ਪੁਲਸ ਵੱਲੋਂ ਸੁਨਿਆਰਿਆਂ ਨੂੰ ਲੋੜੀਂਦੀ ਸੁਰੱਖਿਆ ਨਾ ਦਿੱਤੇ ਜਾਣ ਕਾਰਨ ਇਹ ਵਾਰਦਾਤ ਹੋਈ ਹੈ। ਉਨ੍ਹਾਂ ਕਿਹਾ ਕਿ ਫੇਜ਼-10 ’ਚ ਪਹਿਲਾਂ ਵੀ ਲੁੱਟ ਦੀ ਵਾਰਦਾਤ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਇਸ ਸਬੰਧੀ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਮੰਗ ਪੱਤਰ ਦੇ ਕੇ ਸੁਨਿਆਰਿਆਂ ਨੂੰ ਲੋੜੀਂਦੀ ਸੁਰੱਖਿਆ ਦੇਣ ਦੀ ਮੰਗ ਵੀ ਕੀਤੀ ਸੀ ਪਰ ਪੁਲਸ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅੱਜ ਫਿਰ ਇਹ ਵਾਰਦਾਤ ਹੋ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News