ਫਿਰੋਜ਼ਪੁਰ : ਹਥਿਆਰਾਂ ਅਤੇ ਚੋਰੀ ਦੇ 24 ਵਾਹਨਾਂ ਸਣੇ ਲੁਟੇਰਾ ਗੈਂਗ ਕਾਬੂ (ਵੀਡੀਓ)
Thursday, Feb 14, 2019 - 11:36 AM (IST)
ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ 'ਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਤੋਂ ਚੋਰੀ ਦੇ 22 ਮੋਟਰਸਾਈਕਲ, 2 ਚੋਰੀ ਦੀਆਂ ਕਾਰਾਂ, ਇਕ ਦੇਸੀ ਪਿਸਤੋਲ 315 ਬੋਰ ਸਣੇ 4 ਜਿੰਦਾ ਕਾਰਤੂਸ ਅਤੇ ਲੁੱਟ-ਖੋਹ ਕਰਨ ਸਮੇਂ ਵਰਤੋਂ ਕੀਤੇ ਜਾਣ ਵਾਲੇ ਹਥਿਆਰ ਬਰਾਮਦ ਕੀਤੇ ਹਨ, ਜਿਸ ਦੇ ਤਹਿਤ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਨੇ ਇਹ ਵਾਹਨ ਫਿਰੋਜ਼ਪੁਰ ਦੇ ਵੱਖ-ਵੱਖ ਇਲਾਕਿਆਂ ਤੋਂ ਹਥਿਆਰਾ ਦੀ ਨੋਕ 'ਤੇ ਲੁੱਟੇ ਹਨ। ਪੁਲਸ ਨੇ ਕਿਹਾ ਕਿ ਪੁੱਛਗਿਛ ਦੌਰਾਨ ਇਨ੍ਹਾਂ ਮਲਜ਼ਮਾਂ ਤੋਂ ਹੋਰ ਵੀ ਕਈ ਲੁੱਟ ਦੇ ਮਾਮਲੇ ਹੱਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।