ਮਲੋਟ 'ਚ 10 ਲੱਖ ਦੀ ਲੁੱਟ, ਘਟਨਾ ਸੀ.ਸੀ.ਟੀ. ਵੀ 'ਚ ਕੈਦ (ਵੀਡੀਓ)
Thursday, Jan 03, 2019 - 06:05 PM (IST)
ਮਲੋਟ (ਜੁਨੇਜਾ) - ਮਲੋਟ ਦੇ ਦਵਿੰਦਰ ਸਿੰਘ ਰੋਡ 'ਤੇ ਹਥਿਆਰਬੰਦ ਲੁਟੇਰਿਆਂ ਵਲੋਂ ਇਕ ਚਿੱਟ ਫੰਡ ਕੰਪਨੀ ਦੇ ਕਰਮਚਾਰੀ ਤੋਂ 10 ਲੱਖ ਰੁਪਏ ਦੀ ਲੁੱਟਖੋਹ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਡੀ.ਐੱਸ.ਪੀ. ਭੁਪਿੰਦਰ ਸਿੰਘ ਰੰਧਾਵਾ ਅਤੇ ਸਿਟੀ ਮਲੋਟ ਦੇ ਐੱਸ.ਐੱਸ.ਓ. ਤਜਿੰਦਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਭਾਰਤ ਫਾਇਨਾਂਸ ਇਨਕਲੂਵਿਡ ਲਿਮ:ਕੰਪਨੀ ਦੇ ਕਰਮਚਾਰੀ ਇੰਦਰਾਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਦਫਤਰ ਹੈਦਰਾਬਾਦ ਅਤੇ ਬਰਾਂਚ ਦਫਤਰ ਮਲੋਟ ਵਿਖੇ ਹੈ। ਉਹ ਬੱਸ ਅੱਡੇ ਦੇ ਨਾਲ ਵਾਲੀ ਗਲੀ ਸਥਿਤ ਆਪਣੇ ਬਰਾਂਚ ਦਫਤਰ ਤੋਂ 9 ਲੱਖ 99 ਹਜ਼ਾਰ ਦਾ ਕੈਸ਼ ਲੈ ਕੇ ਬੈਂਕ ਜਮ੍ਹਾ ਕਰਾਉਣ ਲਈ ਆ ਰਿਹਾ ਸੀ ਕਿ ਉਸ ਨੂੰ ਦਵਿੰਦਰਾ ਰੋਡ ਨੇੜੇ ਆਲਟੋ ਕਾਰ, ਜਿਸ 'ਚ 3 ਨੌਜਵਾਨ ਸਵਾਰ ਸਨ, ਨੇ ਉਸ ਨੂੰ ਘੇਰ ਲਿਆ। ਜਿਨ੍ਹਾਂ 'ਚੋਂ 2 ਨੌਜਵਾਨਾਂ ਨੇ ਪਿਸਤੋਲ ਦੀ ਨੋਕ 'ਤੇ ਮੇਰੇ ਤੋਂ ਕੈਸ਼ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ।
ਪੀੜਤ ਨੇ ਦੱਸਿਆ ਕਿ ਲੁੱਟ ਦੀ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ।