ਪੈਟਰੋਲ ਪੰਪ ''ਤੇ ਹੋਈ ਫਾਇਰਿੰਗ, ਨਕਦੀ ਖੋਹ ਕੇ ਲੈ ਗਏ ਲੁਟੇਰੇ

Sunday, Feb 18, 2024 - 04:43 AM (IST)

ਪੈਟਰੋਲ ਪੰਪ ''ਤੇ ਹੋਈ ਫਾਇਰਿੰਗ, ਨਕਦੀ ਖੋਹ ਕੇ ਲੈ ਗਏ ਲੁਟੇਰੇ

ਦਸੂਹਾ (ਨਾਗਲਾ, ਝਾਵਰ)- ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਜਲੰਧਰ-ਪਠਾਨਕੋਟ ਜੀ.ਟੀ. ਰੋਡ 'ਤੇ ਸਥਿਤ ਘੁੰਮਣ ਫਿਲਿੰਗ ਸਟੇਸ਼ਨ (ਨੇੜੇ ਗਰਨਾ ਸਾਹਿਬ ਅੱਡਾ) ਵਿਖੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਪੈਸੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਫਿਲਿੰਗ ਸਟੇਸ਼ਨ 'ਤੇ ਖੜ੍ਹੀ ਪੈਟਰੋਲ ਪੰਪ ਮਾਲਕ ਦੀ ਸਕਾਰਪੀਓ ਕਾਰ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਕਾਰ ਦੇ ਸ਼ੀਸ਼ੇ ਟੁੱਟ ਗਏ। ਜਦੋਂ ਕਿ ਪੈਟਰੋਲ ਪੰਪ ਦਾ ਮਾਲਕ ਸ਼ੈਰੀ ਘੁੰਮਣ ਉਸ ਸਮੇਂ ਪੰਪ ਦੇ ਅੰਦਰ ਕਮਰੇ ਵਿਚ ਬੈਠਾ ਸੀ। 

ਇਹ ਖ਼ਬਰ ਵੀ ਪੜ੍ਹੋ - ਰੇਲੇ ਰੋਕੋ ਅੰਦੋਲਨ ਦੌਰਾਨ 100 ਕਿਸਾਨ ਗ੍ਰਿਫ਼ਤਾਰ, ਤੰਜਾਵੁਰ ਸਟੇਸ਼ਨ 'ਤੇ ਹੋਈ ਕਾਰਵਾਈ

ਗੋਲੀਬਾਰੀ ਦੌਰਾਨ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਮੁਲਾਜ਼ਮ ਅੰਮ੍ਰਿਤਪਾਲ ਕੋਲੋਂ 18-20 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਜਲੰਧਰ ਵੱਲ ਫ਼ਰਾਰ ਹੋ ਗਏ। ਜਦੋਂਕਿ ਲੁਟੇਰਿਆਂ ਵੱਲੋਂ ਕੀਤੀ ਗੋਲੀਬਾਰੀ ਨਾਲ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਥਾਣਾ ਮੁਖੀ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News