ਪੀ. ਓ. ਸਟਾਫ ਦੇ ਹੱਥੇ ਚਡ਼੍ਹੇ ਧੋਖਾਦੇਹੀ, ਡਿਕੈਤੀ ਦੇ ਮਾਮਲਿਆਂ ਦੇ 3 ਭਗੌਡ਼ੇ

Saturday, Aug 25, 2018 - 05:41 AM (IST)

ਪੀ. ਓ. ਸਟਾਫ ਦੇ ਹੱਥੇ ਚਡ਼੍ਹੇ ਧੋਖਾਦੇਹੀ, ਡਿਕੈਤੀ ਦੇ ਮਾਮਲਿਆਂ ਦੇ 3 ਭਗੌਡ਼ੇ

ਲੁਧਿਆਣਾ, (ਰਿਸ਼ੀ)- ਪੀ. ਓ. ਸਟਾਫ ਵਲੋਂ ਅਦਾਲਤ ਵਲੋਂ ਭਗੌਡ਼ੇ ਕਰਾਰ ਦਿੱਤੇ ਜਾ ਚੁੱਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਇੰਸ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫਡ਼ੇ ਗਏ ਭਗੌਡ਼ਿਆਂ ਦੀ ਪਛਾਣ ਡਾ. ਉਮੇਸ਼ ਕੁਮਾਰ ਜੈਨ ਨਿਵਾਸੀ ਭਾਈ ਰਣਧੀਰ ਸਿੰਘ ਨਗਰ, ਅਨਿਲ ਕੁਮਾਰ ਨਿਵਾਸੀ ਫੋਕਲ ਪੁਆਇੰਟ ਅਤੇ ਜਗ ਨਾਰਾਇਣ ਤਿਵਾਡ਼ੀ ਨਿਵਾਸੀ ਟੈਗੌਰ ਨਗਰ ਦੇ ਰੂਪ ਵਿਚ ਹੋਈ ਹੈ। ਡਾ. ਉਮੇਸ਼ ਦੇ ਖਿਲਾਫ ਜਲੰਧਰ, ਬਠਿੰਡਾ ਸਮੇਤ ਲੁਧਿਆਣਾ ’ਚ ਧੋਖਾਦੇਹੀ ਦੇ 8 ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ ਮੁਲਜ਼ਮ ਨੂੰ ਪੁਲਸ ਰਾਜਸਥਾਨ ਤੋਂ ਦਬੋਚ ਕੇ ਲਿਆਈ ਸੀ, ਜਿਸ ਦੇ ਕੁੱਝ ਸਮੇਂ ਬਾਅਦ ਜ਼ਮਾਨਤ ’ਤੇ ਆਉਂਦੇ ਫਿਰ ਭਗੌੜਾ ਬਣ ਗਿਆ ਸੀ। ਜਦਕਿ ਦੂਜੇ ਪੀ. ਓ. ਅਨਿਲ ਕੁਮਾਰ ਖਿਲਾਫ ਥਾਣਾ ਫੋਕਲ ਪੁਆਇੰਟ, ਲਾਡੋਵਾਲ, ਸਲੇਮ ਟਾਬਰੀ, ਡੇਹਲੋਂ ’ਚ ਕਈ ਮਾਮਲੇ ਦਰਜ ਹਨ ਅਤੇ ਫੋਕਲ ਪੁਆਇੰਟ ’ਚ 21 ਫਰਵਰੀ 2015 ਨੂੰ ਡਿਕੈਤੀ ਦੀ ਯੋਜਨਾ ਬਣਾਉਣ ਦੇ ਦਰਜ ਮਾਮਲੇ ’ਚ ਅਦਾਲਤ ਦਾ ਭਗੌਡ਼ਾ ਸੀ। ਤੀਜੇ ਦੋਸ਼ੀ ਤਿਵਾਡ਼ੀ  ਖਿਲਾਫ 13 ਅਪ੍ਰੈਲ 2015 ਨੂੰ ਡਵੀਜ਼ਨ ਨੰ. 8 ’ਚ ਧਾਰਾ 420 ਦਾ ਕੇਸ ਦਰਜ ਹੋਇਆ ਸੀ, ਜਿਸ ਵਿਚ ਅਦਾਲਤ ਨੇ ਪੀ. ਓ. ਕਰਾਰ ਦਿੱਤਾ ਸੀ।


Related News