ਕਾਰ ਤੇ ਮੋਬਾਇਲ ਖੋਹ ਕੇ ਲਿਜਾਣ ਵਾਲਿਆਂ ਖਿਲਾਫ ਪਰਚਾ ਦਰਜ
Sunday, Apr 08, 2018 - 02:23 PM (IST)

ਫਿਰੋਜ਼ਪੁਰ (ਕੁਮਾਰ, ਮਲਹੋਤਰਾ)—5 ਅਣਪਛਾਤੇ ਵਿਅਕਤੀਆਂ ਵੱਲੋਂ ਬੇਸਬਾਲ ਅਤੇ ਪਿਸਤੌਲ ਦੀ ਨੋਕ 'ਤੇ ਇਕ ਵਿਅਕਤੀ ਤੋਂ ਸਵਿਫਟ ਕਾਰ ਅਤੇ ਮੋਬਾਇਲ ਖੋਹ ਕੇ ਲਿਜਾਣ ਦੇ ਦੋਸ਼ ਵਿਚ ਪਰਚਾ ਦਰਜ ਕਰਦੇ ਅਣਪਛਾਤਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜ਼ੀਰਾ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਦੱਈ ਅਸ਼ਵਨੀ ਕੁਮਾਰ ਨਾਰੰਗ ਪੁੱਤਰ ਚਿਮਨ ਲਾਲ ਨਾਰੰਗ ਵਾਸੀ ਵਾਰਡ ਨੰ: 12 ਜੌਹਲ ਨਗਰ ਜ਼ੀਰਾ ਨੇ ਦੋਸ਼ ਲਾਇਆ ਕਿ ਜਦ ਉਹ ਆਪਣੀ ਕਾਰ ਵਿਚ ਘਰ ਨੂੰ ਜਾ ਰਿਹਾ ਸੀ ਤਾਂ ਉਸਾਹਨ ਹਸਪਤਾਲ ਜ਼ੀਰਾ ਦੇ ਕੋਲ ਇਕ ਚਿੱਟੇ ਰੰਗ ਦੀ ਕਾਰ 'ਤੇ ਸਵਾਰ 5 ਅਣਪਛਾਤੇ ਵਿਅਕਤੀਆਂ ਨੇ ਉਸਦੀ ਕਾਰ ਰੁਕਵਾ ਲਈ ਅਤੇ ਬੇਸਬਾਲ ਤੇ ਪਿਸਤੌਲ ਦੀ ਨੋਕ 'ਤੇ ਉਸਦੀ ਕਾਰ ਤੇ ਮੋਬਾਇਲ ਖੋਹ ਕੇ ਭਜਾ ਕੇ ਲੈ ਗਏ। ਪੁਲਸ ਵੱਲੋਂ ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ।