ਮੋਬਾਇਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਕੀਤੀ ਚੋਰੀ

Friday, Nov 24, 2017 - 12:10 PM (IST)

ਮੋਬਾਇਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਕੀਤੀ ਚੋਰੀ


ਗੁਰੂਹਰਸਹਾਏ (ਆਵਲਾ) - ਪਿੰਡ ਮਹੰਤਾਂ ਵਾਲਾ ਵਿਚ ਚੋਰ ਮੋਬਾਇਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਮੋਬਾਇਲ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਬਲਕਾਰ ਚੰਦ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰ ਕੇ ਤਾਲੇ ਲਾ ਕੇ ਘਰ ਗਿਆ ਸੀ ਤੇ ਜਦੋਂ ਸਵੇਰੇ ਉਹ ਦੁਕਾਨ ਖੋਲ੍ਹਣ ਲਈ ਆਇਆ ਤਾਂ ਦੁਕਾਨ ਦਾ ਸ਼ਟਰ ਟੁੱਟਾ ਪਿਆ ਸੀ ਤੇ ਚੋਰ ਉਸ ਦੀ ਦੁਕਾਨ 'ਚੋਂ ਮੋਬਾਇਲ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਇਨ੍ਹਾਂ ਦੀ ਕੀਮਤ ਸਵਾ ਲੱਖ ਰੁਪਏ ਬਣਦੀ ਹੈ। ਪੀੜਤ ਨੇ ਪੁਲਸ ਨੂੰ ਇਸ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।


Related News