ਨਾਭਾ : ਲੁੱਟ ਦੀ ਸ਼ਿਕਾਇਤ ਕਰਨ ''ਤੇ ਲੁਟੇਰਿਆਂ ਨੇ ਕਰ ''ਤਾ ਹਮਲਾ, ਵੱਢੀ ਗਈ ਬੱਚੀ ਦੀ ਧੌਣ

Saturday, Sep 19, 2026 - 06:58 PM (IST)

ਨਾਭਾ : ਲੁੱਟ ਦੀ ਸ਼ਿਕਾਇਤ ਕਰਨ ''ਤੇ ਲੁਟੇਰਿਆਂ ਨੇ ਕਰ ''ਤਾ ਹਮਲਾ, ਵੱਢੀ ਗਈ ਬੱਚੀ ਦੀ ਧੌਣ

ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਬੋੜਾਂ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ 'ਤੇ ਲੁਟਾਰਿਆਂ ਨੇ ਹਮਲਾ ਕਰ ਦਿੱਤਾ। ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਬੱਚੀ ਗੁਰਸਿਮਰਨ ਕੌਰ ਆਪਣੇ ਪਿਤਾ ਨਾਲ ਬੁਲੇਟ ਮੋਟਰਸਾਈਕਲ 'ਤੇ ਅੱਗੇ ਬੈਠੇ ਕੇ ਪਿੰਡ ਕੋਟ 'ਚ ਮੇਲਾ ਦੇਖਣ ਜਾ ਰਹੀ ਸੀ। ਰਸਤੇ ਵਿਚ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਬੱਚੀ ਦੇ ਪਿਤਾ ਤਾਂ ਬਚ ਗਏ ਪਰ ਬੱਚੀ ਦੇ ਗਰਦਨ 'ਤੇ ਤੇਜ਼ਧਾਰ ਹਥਿਆਰ ਦੇ ਵਾਰ ਲੱਗਣ ਕਾਰਣ ਗੰਭੀਰ ਜ਼ਖਮੀ ਹੋ ਗਈ। ਬੱਚੀ ਦੀ ਹਾਲਤ ਖਰਾਬ ਹੋਣ ਦੇ ਚੱਲਦਿਆਂ ਉਸ ਨੂੰ ਪਹਿਲਾਂ ਨਾਭਾ ਤੋਂ ਪਟਿਆਲਾ, ਪਟਿਆਲੇ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਇਸ ਬੱਚੀ ਦੇ ਮਾਤਾ-ਪਿਤਾ ਤੋਂ ਤਿੰਨ ਲੁਟੇਰਿਆਂ ਨੇ 25 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। 

ਇਹ ਵੀ ਪੜ੍ਹੋ : ਪੀਐੱਸਪੀਸੀਐੱਲ ਦੇ ਨਵੇਂ ਚੇਅਰਮੈਨ ਗੁਰਕੀਰਤ ਕਿਰਪਾਲ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ

ਇਸ ਲੁੱਟ ਦੀ ਸ਼ਿਕਾਇਤ ਨਾਭਾ ਸਦਰ ਥਾਣਾ ਵਿਚ ਦਿੱਤੀ ਗਈ, ਇਸ ਸ਼ਿਕਾਇਤ ਦੀ ਭਿਣਕ ਜਦੋਂ ਲੁਟੇਰਿਆਂ ਨੂੰ ਲੱਗੀ ਤਾਂ ਉਨ੍ਹਾਂ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ ਡੀਐੱਸਪੀ ਗੁਰਿੰਦਰ ਬੱਲ ਨੇ ਕਿਹਾ ਕਿ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਬੱਚੀ ਗੁਰਸਿਮਰਨ ਕੌਰ ਦੇ ਦਾਦਾ ਹਾਕਮ ਸਿੰਘ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਕਿਹਾ ਕਿ ਪੂਰੀ ਮੁਸ਼ਤੈਦੀ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ, ਲੁਟੇਰਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਮੰਨ ਲਈਆਂ ਮੰਗਾਂ, ਇਸ ਤਨਖਾਹ ਨਾਲ ਵਧੇਗਾ ਭੱਤਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News