ਆਹ ਤਾਂ ਲੁਟੇਰਿਆਂ ਨੇ ਹੱਦ ਹੀ ਕਰ'ਤੀ ! ਕੁਝ ਨਾ ਮਿਲਿਆ ਤਾਂ ਟਿਊਸ਼ਨ ਜਾਂਦੇ ਬੱਚੇ ਦਾ Cycle ਹੀ ਖੋਹ ਲਿਆ
Sunday, Jan 05, 2025 - 11:37 PM (IST)
ਜਲੰਧਰ (ਵਰੁਣ)- ਜਲੰਧਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਅਮਨ ਨਗਰ ਦੇ ਨੇੜੇ ਕੈਲਾਸ਼ ਨਗਰ ’ਚ ਲੁਟੇਰਿਆਂ ਨੇ ਟਿਊਸ਼ਨ ਜਾ ਰਹੇ ਬੱਚੇ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਸਪੋਰਟਸ ਸਾਈਕਲ ਲੁੱਟ ਲਈ। ਬੱਚੇ ਦੇ ਕਹਿਣਾ ਹੈ ਕਿ ਉਸ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਲਟੇਰਿਆਂ ਨੇ ਪਿੱਛਾ ਕਰ ਕੇ ਉਸ ਰੋਕ ਲਿਆ ਅਤੇ ਤੇਜ਼ਧਾਰ ਹਥਿਆਰ ਮਾਰਨ ਦੀ ਧਮਕੀ ਵੀ ਦਿੱਤੀ।
ਜਾਣਕਾਰੀ ਦਿੰਦੇ ਸੁਭਾਸ਼ ਚਾਵਲਾ ਨਿਵਾਸੀ ਗਲੋਬ ਕਾਲੋਨੀ ਸੋਢਲ ਨੇ ਦੱਸਿਆ ਕਿ ਉਹ ਸਪੋਰਟਸ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਬੇਟਾ ਜਤਿਨ ਐਤਵਾਰ ਦੁਪਹਿਰ ਕਰੀਬ ਡੇਢ ਵਜੇ ਆਪਣੇ ਸਾਈਕਲ ’ਤੇ ਪ੍ਰਤੀ ਨਗਰ ਟਿਊਸ਼ਨ ਜਾਣ ਲਈ ਨਿਕਲਿਆ ਸੀ। ਜਿਵੇਂ ਹੀ ਉਹ ਕੈਲਾਸ਼ ਨਗਰ ਪਹੁੰਚਿਆ ਤਾਂ ਨਗਰ ਕੀਰਤਨ ਦੇਖਣ ਦੇ ਲਈ ਰੁਕ ਗਿਆ।
ਇਹ ਵੀ ਪੜ੍ਹੋ- ਭਾਰਤ ਦੇ ਸਟਾਰ ਆਲਰਾਊਂਡਰ ਦੇ ਘਰ ਗੂੰਜੀਆਂ ਕਿਲਕਾਰੀਆਂ, ਧੀ ਨੇ ਲਿਆ ਜਨਮ
ਪਾਲਕੀ ਸਾਹਿਬ ਦੇ ਦਰਸ਼ਨ ਕਰ ਕੇ ਉਹ ਟਿਊਸ਼ਨ ਜਾਣ ਲਈ ਕੁਝ ਦੂਰੀ ’ਤੇ ਪੁੱਜਾ ਤਾਂ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਸਾਈਕਲ ਮੰਗਣ ਲੱਗੇ। ਉਸ ਨੇ ਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਉਸ ਨੂੰ ਫੜ੍ਹ ਲਿਆ, ਜਿਨ੍ਹਾਂ ਦੇ ਕੋਲ ਤੇਜ਼ਧਾਰ ਹਥਿਆਰ ਵੀ ਸਨ। ਉਨ੍ਹਾਂ ਨੇ ਜਤਿਨ ਨੂੰ ਤੇਜ਼ਧਾਰ ਹਥਿਆਰ ਮਾਰਨ ਦੀ ਵੀ ਧਮਕੀ ਦਿੱਤੀ ਅਤੇ ਡਰਾ ਕੇ ਉਸ ਦਾ ਸਾਈਕਲ ਲੈ ਕੇ ਚਲੇ ਗਏ।
ਜਤਿਨ ਨੇ ਘਰ ਆ ਕੇ ਸਾਰੀ ਗੱਲ ਦੱਸੀ, ਜਿਸ ਦੇ ਬਾਅਦ ਪਰਿਵਾਰ ਮੈਂਬਰ ਨੇ ਵਾਪਸ ਕੈਲਾਨ ਨਗਰ ਆਏ। ਦੋਸ਼ ਹੈ ਕਿ ਨਸ਼ੇੜੀਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਸੁਭਾਸ਼ ਚਾਵਲਾ ਨੇ ਕਿਹਾ ਕਿ ਉੱਥੇ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਸਨ ਪਰ ਮਾਲਕਾਂ ਨੇ ਫੁਟੇਜ਼ ਦੇਣ ਲਈ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ, ਸਰੀਰ ਦੇ ਜ਼ਰੂਰੀ ਅੰਗ ਨਹੀਂ ਕਰ ਰਹੇ ਕੰਮ
ਸੁਭਾਸ਼ ਚਾਵਲਾ ਨੇ ਇਸ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਹੈ। ਜਦ ਸ਼ਿਕਾਇਤ ਨਾ ਦੇਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਥਾਣੇ ਦੇ ਚੱਕਰ ਲਗਾ ਕੇ ਉਨ੍ਹਾਂ ਦਾ ਸਮਾਂ ਵੀ ਖਰਾਬ ਹੋਣਾ ਹੈ। ਪਹਿਲੇ ਵੀ ਇਲਾਕੇ ’ਚ ਵਾਰਦਾਤ ਹੋਈ ਸੀ, ਜੋ ਟ੍ਰੇਸ ਨਹੀਂ ਹੋ ਪਾਈ ਤਾਂ ਇਨ੍ਹਾਂ ਲੁਟੇਰਿਆਂ ਨੂੰ ਪੁਲਸ ਕਿਵੇਂ ਲੱਭ ਲਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e