ਦਾਤਰ ਦੀ ਨੋਕ ’ਤੇ ਖੋਹੀ ਐਕਟਿਵਾ

Tuesday, Jul 10, 2018 - 02:20 AM (IST)

ਦਾਤਰ ਦੀ ਨੋਕ ’ਤੇ ਖੋਹੀ ਐਕਟਿਵਾ

ਅੰਮ੍ਰਿਤਸਰ, (ਅਰੁਣ)- ਕਸ਼ਮੀਰ ਐਵੀਨਿਊ ਨੇਡ਼ੇ ਐਕਟਿਵਾ  ’ਤੇ ਸਵੇਰੇ 4 ਵਜੇ ਦੇ ਕਰੀਬ ਸੈਰ ਲਈ ਨਿਕਲੇ ਵਿਜੇ ਨਗਰ ਵਾਸੀ ਪ੍ਰਸ਼ੋਤਮ ਲਾਲ ਨੂੰ ਦਾਤਰ ਦਿਖਾ ਕੇ ਦੋ ਅਣਪਛਾਤੇ ਲੁਟੇਰਿਆਂ ਨੇ ਉਸ ਦੀ ਐਕਟਿਵਾ ਖੋਹ ਲਈ। ਪ੍ਰਸ਼ੋਤਮ ਲਾਲ ਨੇ  ਇਸ ਬਾਰੇ ਮਜੀਠਾ ਰੋਡ ਥਾਣੇ ਦੀ ਪੁਲਸ ਨੂੰ ਸ਼ਿਕਾਇਤ ਕੀਤੀ  ਸੀ । ਉਸ ਦੀ ਹੀ ਐਕਟਿਵਾ  ’ਤੇ ਸਵਾਰ ਇਨ੍ਹਾਂ ਲੁਟੇਰਿਆਂ  ਨੇ 2-3 ਦਿਨ ਬਾਅਦ ਗੋਪਾਲ ਮੰਦਰ ਨੇਡ਼ੇ ਜਾ ਰਹੀ ਇਕ ਅੌਰਤ ਦੀ ਸੋਨੇ ਦੀ ਚੇਨੀ ਖੋਹ ਲਈ। ਚੇਨੀ ਖੋਹ ਕੇ ਦੌਡ਼ ਰਹੇ ਇਨ੍ਹਾਂ ਲੁਟੇਰਿਆਂ ਦੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਦੀ ਫੁਟੇਜ ਪੁਲਸ ਥਾਣਾ ਮਜੀਠਾ ਰੋਡ ਨੂੰ ਦੇਣ ਦਾ ਹਵਾਲਾ ਦਿੰਦਿਆਂ ਪ੍ਰਸ਼ੋਤਮ ਲਾਲ ਚੋਪਡ਼ਾ ਨੇ ਕਿਹਾ ਕਿ ਇਲਾਕੇ ਵਿਚ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਨੂੰ ਪੀ.ਸੀ.ਆਰ. ਦੀ ਗਸ਼ਤ ਵਧਾਉਣੀ ਚਾਹੀਦੀ ਹੈ। 
 


Related News