ਅੰਤਿਮ ਸੰਸਕਾਰ ਤੋਂ ਪਰਤ ਰਹੀਆਂ ਮਾਂ-ਧੀ ਕੋਲੋਂ ਲੁਟੇਰਿਆਂ ਨੇ ਨਕਦੀ ਤੇ ਗਹਿਣੇ ਲੁੱਟੇ

Sunday, Feb 12, 2023 - 10:11 PM (IST)

ਅੰਤਿਮ ਸੰਸਕਾਰ ਤੋਂ ਪਰਤ ਰਹੀਆਂ ਮਾਂ-ਧੀ ਕੋਲੋਂ ਲੁਟੇਰਿਆਂ ਨੇ ਨਕਦੀ ਤੇ ਗਹਿਣੇ ਲੁੱਟੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼)-ਮਿਆਣੀ ਭੂਲਪੁਰ ਸੰਪਰਕ ਸੜਕ ’ਤੇ ਅੱਜ ਦੁਪਹਿਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਐਕਟਿਵਾ ’ਤੇ ਆ ਰਹੀਆਂ ਮਾਂ-ਧੀ ਕੋਲੋਂ ਤੇਜ਼ਧਾਰ ਹਥਿਆਰ ਦਾ ਡਰਾਵਾ ਦੇ ਕੇ ਨਕਦੀ ਅਤੇ ਗਹਿਣੇ ਲੁੱਟ ਲਏ। ਵਾਰਦਾਤ ਦੁਪਹਿਰ 2 ਵਜੇ ਦੇ ਕਰੀਬ ਉਸ ਵੇਲੇ ਵਾਪਰੀ, ਜਦੋਂ ਨਡਾਲਾ ਤੋਂ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਤੋਂ ਵਾਪਸ ਆ ਰਹੀ ਐਕਟਿਵਾ ਸਵਾਰ ਜਸਵਿੰਦਰ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਵਾਰਡ ਨੰਬਰ 2 ਮਿਆਣੀ ਅਤੇ ਉਸ ਦੀ ਧੀ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਜੱਬੋ ਨੂੰ ਮਿਆਣੀ ਮੋਬਾਈਲ ਟਾਵਰ ਨਜ਼ਦੀਕ ਲੁਟੇਰਿਆਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਨ੍ਹਾਂ ਕੋਲੋਂ ਲੱਗਭਗ 5 ਹਜ਼ਾਰ ਰੁਪਏ, ਮਹਿੰਗਾ ਮੋਬਾਈਲ ਅਤੇ ਸੋਨੇ ਦੀਆਂ ਦੋ ਮੁੰਦੀਆਂ ਖੋਹ ਲਈਆਂ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਅੱਤਲ ਮੁਲਾਜ਼ਮ ਦਾ ਕਾਰਾ, ਫ਼ਰਜ਼ੀ ਅਫ਼ਸਰ ਬਣ ਕੇ ਕੀਤਾ ਇਹ ਕਾਂਡ

ਇੰਨੇ ਨੂੰ ਮਿਆਣੀ ਵੱਲੋਂ ਕਾਰ ਦੇ ਆਉਣ ਕਾਰਨ ਲੁਟੇਰੇ ਭੂਲਪੁਰ ਵੱਲ ਨੂੰ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਚਾਇਤ ਮੈਂਬਰਾਂ ਗੁਰਜੀਤ ਸਿੰਘ ਡਿੰਪਾ, ਸਨੀ ਮਿਆਣੀ ਅਤੇ ਰਾਜੇਸ਼ ਕੁਮਾਰ ਰਾਜੂ ਦੀ ਮੌਜੂਦਗੀ ’ਚ ਜਸਵਿੰਦਰ ਕੌਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਲੁਟੇਰਿਆਂ ਦਾ ਪਤਾ ਲਾਉਣ ਦੀ ਮੰਗ ਕੀਤੀ ਹੈ। 


author

Manoj

Content Editor

Related News