ਬੰਦੂਕ ਦੀ ਨੋਕ ਤੇ ਕਾਰ ਖੋਹ ਕੇ ਲੁਟੇਰੇ ਫਰਾਰ

07/24/2017 1:59:38 PM

ਜਮਾਲ ਕੇ (ਬੱਤਰਾ,ਸੰਦੀਪ, ਸੰਧੂ, ਸੇਤੀਆ) - ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਲੱਖੇ ਕੇ ਮੁਸਾਹਿਬ ਦੇ ਨੇੜੇ ਸਕਾਰਪਿਓ ਸਵਾਰ 5 ਲੁਟੇਰੇ ਇਕ ਕਾਰ ਚਾਲਕ ਨੂੰ ਜ਼ਖਮੀ ਕਰਨ ਤੋਂ ਬਾਅਦ ਕਾਰ ਖੋਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਦਵਿੰਦਰ ਪਾਲ ਕੰਬੋਜ ਸਾਬਕਾ ਸਰਪੰਚ ਪਿੰਡ ਸਲੇਮਸ਼ਾਹ, ਜੋ ਕਿ ਸਵੇਰੇ 5 ਵਜੇ ਦੇ ਕਰੀਬ ਆਪਣੀ ਕਾਰ ਨਿਸਾਨ ਸੰਨੀ ਨੰਬਰ ਪੀ.ਬੀ. 22. ਐਨ. 4608 'ਤੇ ਆਪਣੇ ਨਿਜੀ ਕੰਮ ਲਈ ਚੰਡੀਗੜ੍ਹ ਜਾ ਰਿਹਾ ਸੀ। ਜਦੋਂ ਉਹ ਪਿੰਡ ਲੱਖੇ ਕੇ ਮੁਸਾਹਿਬ ਦੇ ਕਰੀਬ ਪਹੁੰਚਿਆ ਤਾਂ ਪਿੱਛੋ ਆ ਰਹੀ ਸਕਾਰਪਿਓ ਕਾਰ ਜਿਸਦੀ ਨੰਬਰ ਪਲੇਟ ਨਹੀ ਸੀ, ਅੱਗੇ ਲਗਾ ਕੇ ਉਸ ਨੂੰ ਰੋਕ ਲਿਆ, ਜਿਸ 'ਚ ਸਵਾਰ 4-5 ਵਿਅਕਤੀਆਂ ਨੇ ਬੰਦੂਕ ਦੀ ਨੋਕ ਤੇ ਕਾਰ ਖੋਹ ਲਈ ਤੇ ਉਸ ਨੂੰ ਆਪਣੀ ਗੱਡੀ 'ਚ ਬੰਨ ਲਿਆ ਤੇ ਨਾਲ ਹੀ ਉਸ ਦਾ ਪਰਸ ਤੇ ਮੋਬਾਇਲ ਕੱਢਕੇ ਕੁੱਝ ਦੂਰੀ ਤੇ ਉਸਨੂੰ ਜਖਮੀ ਕਰਕੇ ਸੁੱਟ ਦਿੱਤਾ, ਘਟਨਾ ਤੋਂ ਬਾਅਦ ਪਹੁੰਚੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਉਸਨੂੰ ਸੰਭਾਲਿਆ 'ਤੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਇਸ ਸੰਬੰਧੀ ਸਾਰੀ ਸੂਚਨਾ ਪੁਲਸ ਚੋਂਕੀ ਘੁਬਾਇਆ ਨੂੰ ਦੇ ਦਿੱਤੀ ਗਈ ਹੈ।  


Related News