ਲੁਧਿਆਣਾ ''ਚ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਦੀ ਨੋਕ ''ਤੇ ਹੋਈ ਲੁੱਟ, ਔਰਤ ਦਾ ਮੰਗਲਸੂਤਰ ਵੀ ਲੈ ਗਏ ਲੁਟੇਰੇ
Wednesday, May 29, 2024 - 02:45 PM (IST)
ਲੁਧਿਆਣਾ (ਗੌਤਮ): ਜੀ.ਟੀ. ਰੋਡ ਨੇੜੇ ਹਰਗੋਬਿੰਦ ਨਗਰ 'ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਢਾਬਾ ਮਾਲਕ ਤੇ ਉਸ ਦੀ ਬੇਟੀ ਨੂੰ ਆਪਣਾ ਸ਼ਿਕਾਰ ਬਣਾਇਆ। ਲੁਟੇਰੇ ਔਰਤ ਦੇ ਢਾਬੇ 'ਚ ਰੱਖੀ ਕਰੀਬ 7 ਹਜ਼ਾਰ ਰੁਪਏ ਦੀ ਨਕਦੀ, ਮੰਗਲ ਸੂਤਰ ਤੇ ਹੋਰ ਗਹਿਣੇ ਖੋਹ ਕੇ ਫ਼ਰਾਰ ਹੋ ਗਏ। ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਢਾਬਾ ਮਾਲਕ ਸੁਰਦਰਸ਼ਨ ਸ਼ਾਹ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਜਾਂਚ ਤੋਂ ਬਾਅਦ ਜ਼ਖ਼ਮੀ ਦੇ ਬਿਆਨਾਂ 'ਤੇ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸੰਗਰੂਰ 'ਚ ਬੋਲੇ CM ਮਾਨ: ਔਰਤਾਂ ਨੂੰ ਹਰ ਮਹੀਨੇ 1 ਹਜ਼ਾਰ ਦੀ ਬਜਾਏ ਦੇਵਾਂਗੇ ਇੰਨੇ ਰੁਪਏ
ਸੁਰਦਰਸ਼ਨ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਕਿ ਉਸ ਦਾ ਹਰਗੋਬਿੰਦ ਨਗਰ ਵਿਚ ਹੀਰੋ ਸਾਈਕਲਜ਼ ਦੇ ਪਿੱਛੇ ਇਕ ਢਾਬਾ ਹੈ। ਉਸ ਦੇ ਢਾਬੇ 'ਤੇ ਤਿੰਨ ਨੌਜਵਾਨ ਆਏ ਜਿਨ੍ਹਾਂ ਕੋਲ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਗੱਲੇ ਵਿਚ ਰੱਖੀ 7 ਹਜ਼ਾਰ ਰੁਪਏ ਦੀ ਨਕਦੀ ਅਤੇ ਉਸ ਦੀ ਲੜਕੀ ਦੇ ਗਲੇ ਵਿਚ ਪਾਇਆ ਮੰਗਲ ਸੂਤਰ ਅਤੇ ਹੋਰ ਗਹਿਣੇ ਖੋਹ ਲਏ। ਜਦੋਂ ਆਸ-ਪਾਸ ਦੇ ਲੋਕ ਉਸ ਨੂੰ ਬਚਾਉਣ ਲਈ ਆਏ ਤਾਂ ਲੁਟੇਰੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8