ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਕਰਿਆਨੇ ਦੀ ਦੁਕਾਨ ਤੋਂ ਲੁੱਟੇ ਹਜ਼ਾਰਾਂ ਰੁਪਏ
Thursday, Jan 21, 2021 - 04:44 PM (IST)
ਦਿੜ੍ਹਬਾ ਮੰਡੀ (ਅਜੈ) - ਅੱਜ ਕੱਲ ਲੁਟੇਰਿਆਂ ਦੇ ਹੌਂਸਲੇ ਇੱਨੇ ਬੁੰਲੰਦ ਹੋ ਗਏ ਹਨ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਦੇ ਲੁੱਟਾਂ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਬੀਤੀ ਸ਼ਾਮ ਸ਼ਹਿਰ ਦੇ ਮੇਨ ਬਾਜ਼ਾਰ ਲਿੰਕ ਰੋਡ ’ਤੇ ਜਿੱਥੇ ਦੇਰ ਸ਼ਾਮ ਤੱਕ ਗਾਹਕਾਂ ਦੀ ਕਾਫ਼ੀ ਚਹਿਲ ਪਹਿਲ ਅਤੇ ਹੋਰ ਵੀ ਬਹੁਤ ਆਵਾਜਾਈ ਰਹਿੰਦੀ ਹੈ, ਵਿਖੇ ਸ਼ਹਿਰ ਦੀ ਮਸ਼ਹੂਰ ਦੁਕਾਨ ਦੀ ਨਿਊ ਗਰਗ ਕਰਿਆਨਾ ਸਟੋਰ ’ਤੇ ਲੁੱਟ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਿਆਨਾ ਸਟੋਰ ’ਚ ਕਰੀਬ 8 ਕੁ ਵਜੇ ਦੋ ਅਣਪਛਾਤੇ ਵਿਅਕਤੀ ਪਿਸਤੌਲ ਦੀ ਨੌਕ ’ਤੇ 21 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ
ਇਸ ਘਟਨਾ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੁਕਾਨਦਾਰ ਅਤੇ ਆਮ ਲੋਕ ਆਪਣੇ ਆਪ ਨੂੰ ਅਣਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੁਲਸ ਲੁਟੇਰਿਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਲੁੱਟ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਊਸਨ ਕੁਮਾਰ ਗਰਗ ਨੇ ਦੱਸਿਆ ਕਿ ਅਸੀਂ ਪਿਛਲੇ ਕਰੀਬ 30 ਸਾਲ ਤੋਂ ਇਹ ਦੁਕਾਨ ਚਲਾ ਰਹੇ ਹਾਂ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਪੜ੍ਹੋ ਇਹ ਵੀ ਖ਼ਬਰ - Health Tips : ਗਾਂ ਅਤੇ ਮੱਝ ’ਚੋਂ ਜਾਣੋ ਸਿਹਤ ਲਈ ਕਿਸ ਦਾ ਦੁੱਧ ਸਭ ਤੋਂ ਵੱਧ ਫ਼ਾਇਦੇਮੰਦ ਹੁੰਦਾ
ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਰੋਜ਼ਾਨਾ ਵਾਂਗ ਵੱਡਾ ਭਰਾ, ਭਤੀਜਾ ਤੇ ਭਾਣਜਾ ਦੁਕਾਨ ਤੋਂ ਪਹਿਲਾਂ ਹੀ ਘਰ ਚਲੇ ਗਏ ਸੀ। ਕਰੀਬ 8 ਵਜੇ ਅਸੀਂ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਕਿ ਦੋ ਵਿਅਕਤੀ ਦੁਕਾਨ ਵਿੱਚ ਦਾਖਲ ਹੋਏ, ਜੋ ਸਿਰ ਤੋ ਮੋਨੋ ਸਨ। ਉਨ੍ਹਾਂ ’ਚੋਂ ਇੱਕ ਨੇ ਮੇਰੇ ਪੁੱਤਰ ਨੂੰ ਦੋ ਕਿਲੋ ਚੀਨੀ ਪਾਉਣ ਲਈ ਕਿਹਾ, ਜਦੋ ਉਹ ਅੰਦਰ ਚੀਨੀ ਪਾਉਣ ਲਈ ਗਿਆ ਤਾਂ ਦੂਜੇ ਵਿਅਕਤੀ ਨੇ ਦੁਕਾਨ ਦਾ ਸ਼ਟਰ ਹੇਠਾਂ ਸੁੱਟ ਦਿੱਤਾ। ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲੱਗਾ ਤਾਂ ਉਨ੍ਹਾਂ ਦੀ ਮੇਰੇ ਨਾਲ ਹੱਥੋ-ਪਾਈ ਹੋ ਗਈ। ਉਨ੍ਹਾਂ ਨੇ ਹੱਥਾਂ ਵਿੱਚ ਫੜੇ ਪਿਸਤੌਲਾਂ ਦੇ ਕਈ ਵੱਟ ਮੇਰੇ ਸਿਰ ’ਤੇ ਮਾਰੇ ਅਤੇ ਗਾਲਾਂ ਕੱਢਦੇ ਹੋਏ ਕਹਿਣ ਲੱਗੇ ਕੀ ਕੱਢੋ ਗੱਲੇ ਵਿੱਚ, ਜੋ ਕੁਝ ਹੈ ਤਾਂ ਅਸੀਂ ਮੌਕਾਂ ਦੇਖ ਕੇ ਦੋਵੇਂ ਪਿਓ-ਪੁੱਤਰ ਦੁਕਾਨ ਉੱਪਰ ਬਣੇ ਚੁਬਾਰੇ ਵਿੱਚ ਲੁੱਕ ਗਏ ਅਤੇ ਆਪਣੀ ਜਾਨ ਬਚਾਈ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ
ਲੁਟੇਰੇ ਗੱਲੇ ਵਿੱਚ ਪਏ 21 ਹਜ਼ਾਰ ਰੁਪਏ ਲੈ ਕੇ ਦੁਕਾਨ ਤੋਂ ਫਰਾਰ ਹੋ ਗਏ। ਅਸੀਂ ਤੁਰੰਤ ਆਪਣੇ ਗੁਆਂਢੀਆਂ ਨੂੰ ਫੋਨ ਕਰਕੇ ਇਸ ਘਟਨਾ ਬਾਰੇ ਦੱਸਿਆ ਕਿ ਸਾਡੀ ਦੁਕਾਨ ਅੰਦਰ ਲੁਟੇਰੇ ਆ ਵੜੇ ਹਨ ਪਰ ਗੁਆਂਢੀਆਂ ਦੇ ਆਉਣ ਤੋਂ ਪਹਿਲਾਂ ਲੁਟੇਰੇ ਭੱਜ ਚੁੱਕੇ ਸਨ। ਇਸ ਘਟਨਾ ਤੋਂ ਤੁਰੰਤ ਬਾਅਦ ਪੁਲਸ ਉਪ ਕਪਤਾਨ ਦਿੜ੍ਹਬਾ ਮੋਹਿਤ ਅਗਰਵਾਲ ਅਤੇ ਥਾਣਾ ਦਿੜ੍ਹਬਾ ਦੇ ਐੱਸ.ਐੱਚ.ਓ. ਪ੍ਰਤੀਕ ਜਿੰਦਲ ਮੌਕੇ ਤੇ ਪੁਲਸ ਪਾਰਟੀ ਸਮੇਤ ਪੁੱਜ ਗਏ ਸਨ ਤੇ ਦੇਰ ਰਾਤ ਤੱਕ ਲੁਟੇਰਿਆਂ ਦੀ ਚਾਰੇ ਪਾਸੇ ਭਾਲ ਕਰਦੇ ਰਹੇ ਅਤੇ ਜਗ੍ਹਾਂ-ਜਗ੍ਹਾਂ ਨਾਕਾਬੰਦੀ ਵੀ ਕਰਵਾਈ।
ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਪ੍ਰਤੀਕ ਜਿੰਦਲ ਨੇ ਕਿਹਾ ਕਿ ਦਿੜ੍ਹਬਾ ਪੁਲਸ ਡੀ.ਐੱਸ.ਪੀ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਪੂਰੀ ਤਨਦੇਹੀ ਨਾਲ ਇਸ ਘਟਨਾ ਦੀ ਪੈਰਵਾਈ ਕਰ ਰਹੀ ਹੈ। ਦੁਕਾਨ ਦੇ ਨੇੜੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਕੇ ਜਲਦੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ