ਲੁਟੇਰੇ ਮੋਟਰਸਾਈਕਲ, ਮੋਬਾਇਲ ਤੇ ਪਰਸ ਖੋਹ ਕੇ ਫਰਾਰ

Monday, Aug 14, 2017 - 12:59 AM (IST)

ਲੁਟੇਰੇ ਮੋਟਰਸਾਈਕਲ, ਮੋਬਾਇਲ ਤੇ ਪਰਸ ਖੋਹ ਕੇ ਫਰਾਰ

ਫਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਦੇ ਕਿਲੇ ਵਾਲਾ ਚੌਕ ਵਿਚ 3 ਮੋਟਰਸਾਈਕਲ ਸਵਾਰ ਲੁਟੇਰੇ, ਇਕ ਵਿਅਕਤੀ ਦੀ ਮਾਰਕੁੱਟ ਕਰ ਕੇ ਉਸ ਦਾ ਮੋਟਰਸਾਈਕਲ, ਮੋਬਾਇਲ ਫੋਨ ਤੇ ਪਰਸ ਖੋਹ ਕੇ ਫਰਾਰ ਹੋ ਗਏ। ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਇਸ ਘਟਨਾ ਸਬੰਧੀ ਮੁਕੱਦਮਾ ਦਰਜ ਕਰਦੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਕਾਲਾ ਪੁੱਤਰ ਬਾਬੂ ਵਾਸੀ ਬਸਤੀ ਮੱਖਣ ਸਿੰਘ (ਨਜ਼ਦੀਕ ਫਾਰਗੋ ਟਾਇਰ ਫੈਕਟਰੀ) ਨੇ ਦੱਸਿਆ ਕਿ ਬੀਤੀ ਦੁਪਹਿਰ ਕਿਲੇ ਵਾਲਾ ਚੌਕ ਦੇ ਨਜ਼ਦੀਕ ਜਦ ਉਹ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ 'ਤੇ 3 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਸ਼ਿਕਾਇਤਕਰਤਾ ਦਾ ਮੋਟਰਸਾਈਕਲ ਰੁਕਵਾ ਲਿਆ ਅਤੇ ਮਾਰਕੁੱਟ ਕਰਦੇ ਉਸ ਦਾ ਉਕਤ ਸਾਮਾਨ ਖੋਹ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਦੇ ਅਨੁਸਾਰ ਪਰਸ ਵਿਚ 600/700 ਰੁਪਏ ਤੇ ਹੋਰ ਕਾਗਜ਼ਾਤ ਸਨ। 


Related News