ਲੁੱਟਖੋਹ ਤੇ ਏ. ਟੀ.ਐੱਮ ਤੋੜਨ ਦੀਆਂ 44 ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ

Monday, Oct 19, 2020 - 05:56 PM (IST)

ਲੁੱਟਖੋਹ ਤੇ ਏ. ਟੀ.ਐੱਮ ਤੋੜਨ ਦੀਆਂ 44 ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ

ਨਵਾਸ਼ਹਿਰ (ਮਨੋਰੰਜਨ) : ਲੁੱਟਖੋਹ ਤੇ ਏ. ਟੀ. ਐੱਮ. ਤੋੜਨ ਵਾਲੇ ਇਕ ਗਿਰੋਹ ਦੇ 6 ਲੁਟੇਰਿਆ ਨੂੰ ਪੁਲਸ ਨੇ ਕਾਬੂ ਕੀਤਾ ਹੈ ਜਦਕਿ ਗਿਰੋਹ ਦੇ ਤਿੰਨ ਹੋਰ ਮੈਂਬਰ ਅਜੇ ਪੁਲਸ ਦੀ ਗਿਰਫਤ ਤੋਂ ਦੂਰ ਹਨ। ਜਿੰਨ੍ਹਾਂ ਨੂੰ ਫੜਨ ਲਈ ਪੁਲਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਅਦਾਲਤ ਨੇ ਕਾਬੂ ਕੀਤੇ ਗਏ 6 ਲੁਟੇਰਿਆ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿਚ ਲੁੱਟਿਆ ਗਿਆ ਸਮਾਨ, ਇਕ ਲੱਖ ਰੁਪਏ ਦੀ ਨਕਦੀ ਤੇ ਦੋ ਕਾਰਾ ਬਰਾਮਦ ਕੀਤੀਆਂ ਹਨ। 

ਇਹ ਵੀ ਪੜ੍ਹੋ :  ਵਿਆਹ ਸਮਾਗਮ 'ਚ ਅਚਾਨਕ ਪਿਆ ਚੀਕ-ਚਿਹਾੜਾ, ਖ਼ੂਨ ਨਾਲ ਲਥਪਥ ਹੋ ਕੇ ਡਿੱਗੀ ਲਾੜੇ ਦੀ ਮਾਂ

ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ 14 ਮਾਰਚ ਦਰਮਿਆਨੀ ਰਾਤ ਨੂੰ ਸਟੇਟ ਬੈਂਕ ਆਫ ਇੰਡੀਆ ਦੇ ਪਿੰਡ ਬੀਸਲਾ ਬ੍ਰਾਂਚ ਦੇ ਏ. ਟੀ. ਐੱਮ. ਨੂੰ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਕੱਟ ਕੇ ਉਥੋਂ ਤਿੰਨ ਲੱਖ 38 ਹਜ਼ਾਰ 500 ਰੁਪਏ ਚੋਰੀ ਕਰ ਲਏ ਸਨ। ਇਸ 'ਤੇ ਪੁਲਸ ਨੇ ਥਾਣਾ ਬਹਿਰਾਮ ਵਿਚ ਮਾਮਲਾ ਦਰਜ ਕਰਕੇ ਇਸਦੀ ਤਫਤੀਸ਼ ਸ਼ੁਰੂ ਕੀਤੀ ਸੀ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਇਸਦੀ ਜਾਂਚ ਐੱਸ. ਪੀ. ਵਜੀਰ ਸਿੰਘ ਖਹਿਰਾ, ਡੀ. ਐੱਸ. ਪੀ. ਹਰਜੀਤ ਸਿੰਘ ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਕੁਲਜੀਤ ਸਿੰਘ ਤੇ ਥਾਣਾ ਬਹਿਰਾਮ ਦੇ ਐੱਸ. ਐੱਚ. ਓ ਨੂੰ ਸੌਪੀ ਗਈ । ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਤਫਤੀਸ਼ ਦੇ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਦੀਪ ਸਿੰਘ, ਰਵੀ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਤੋਂ ਪੁੱਛਗਿਛ ਦੇ ਆਧਾਰ 'ਤੇ ਇਸ ਵਾਰਦਾਤ ਵਿਚ ਸ਼ਾਮਲ ਦਵਿੰਦਰ ਸਿੰਘ ਉਰਫ ਟੀਟੂ, ਟੇਕ ਚੰਦ, ਗੇਜਾ ਸਿੰਘ, ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿੰਨਾ ਤੇ ਪੁਛਗਿਛ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਗਿਰੋਹ ਨੇ ਦੋਆਬਾ ਇਲਾਕੇ ਵਿਚ 27 ਚੋਰੀਆ ਕੀਤੀਆਂ। ਪੰਜ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਚੋਰੀ ਦੇ ਸੱਤ ਮਾਮਲਾ ਸਾਹਮਣੇ ਆਏ। ਉਥੋ ਏ. ਟੀ. ਐੱਮ. ਤੋੜਨ ਦੇ ਚਾਰ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਜਲੰਧਰ ਦੇਹਾਤੀ ਦਾ ਇਕ ਏ. ਟੀ. ਐੱਮ. ਤੋੜਨ ਦੀ ਇਨ੍ਹਾਂ ਨੇ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਉਕਤ ਗਿਰੋਹ ਨੇ ਲੁੱਟਖੋਹ ਅਤੇ ਏ. ਟੀ.ਐੱਮ ਤੋੜਨ ਦੀ 44 ਵਾਰਦਾਤਾਂ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ :  ਸ਼ਮਸ਼ਾਨਘਾਟ ਪਹੁੰਚ ਕੇ ਪੁਲਸ ਨੇ ਰੁਕਵਾਇਆ ਸਸਕਾਰ, ਚਿਤਾ ਤੋਂ ਚੁੱਕੀ ਅੱਧ ਸੜੀ ਲਾਸ਼

ਤਿੰਨ ਹੋਰ ਏਟੀਐਮ ਤੋੜਨੇ ਤੇ ਇਕ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਕਰਨੇ ਦੀ ਸੀ ਅਗਲੀ ਪਲੈਨਿੰਗ
ਐਸਐਸਪੀ ਅਲਕਾ ਮੀਨਾ ਨੇ ਦੱਸਿਆ ਕਿ ਪੁੱਛਗਿਛ ਦੇ ਦੌਰਾਨ ਆਰੋਪੀਆ ਨੇ ਇਹ ਵੀ ਮੰਨਿਆ ਕਿ ਉਨਾ ਦੀ ਅਗਲੀ ਪਲੈਨਿੰਗ ਲੁਧਿਆਣਾ ਤੇ ਜਿਲਾ ਫਤਿਗੜ ਵਿੱਚ ਤਿੰਨ ਏਟੀਐਮ ਤੋੜਨੇ ਦੀ ਯੋਜਨਾ ਸੀ। ਇਸੇ ਤਰਾ ਫਤਿਹਗਢ ਦੇ ਪਿੰਡ ਕਟਾਨੀ ਕਲਾ ਵਿੱਚ ਇਕ ਸੁਨਿਆਰੇ ਦੀ ਦੁਕਾਨ ਵਿੱਚ ਚੋਰੀ ਕਰਨੇ ਦੀ ਵੀ ਯੋਜਨਾ ਸੀ। ਇਨਾ ਜਗਾ ਤੇ ਉਹ ਕਈ ਵਾਰ ਰੇਕੀ ਕਰ ਚੁੱਕੇ ਸੀ। ਐਸਐਸਪੀ ਅਲਕਾ ਮੀਨਾ ਨੇ ਦੱਸਿਆ ਕਿ ਪੁੱਛਗਿਛ ਦੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕਸਬਾ ਸਤਨੌਰ ਜਿਲਾ ਹੁਸ਼ਿਆਰਪੁਰ ਤੋ ਏਟੀਐਮ ਕਾਰਡ ਚੋਰੀ ਕੀਤੇ ਸੀ। ਉਨਾ ਕਾਰਡਾ ਦੇ ਆਧਾਰ ਤੇ ਏਟੀਐਮ ਤੋ ਕਰੀਬ ਇਕ ਲੱਖ ਰੁਪਏ ਤੱਕ ਦੀ ਰਾਸ਼ੀ ਵੀ ਨਿਕਲਵਾਈ ਸੀ।

ਆਰੋਪੀਆ ਤੋ ਬਰਾਮਦ ਸਮਾਨ ਦਾ ਵੇਰਵਾ
ਇਕ ਗੈਸ ਕਟਰ, ਦੋ ਲੋਹੇ ਦੀ ਰਾਡ, ਤਿੰਨ ਡਰਿਲ ਮਸ਼ੀਨ ਤੇ ਟੂਲ ਕਿੱਟ, ਇਕ ਐੱਲ. ਸੀ. ਡੀ. ਸਕਰੀਨ, ਪੰਜ ਛੋਟੀ ਐੱਲ. ਸੀ. ਡੀ, ਦੋ ਇੰਡੀਕਾ ਵੈਸਟਾ ਗੱਡੀ, ਦੋ ਫਰਾਟੇ ਪੱਖੇ, ਦੋ ਇਲੈਕਟ੍ਰੋਨਿਕ ਬੈਗ, ਤਿੰਨ ਗੈਸ ਸਿਲੰਡਰ, ਇਕ ਕੁਆਟਿਲ 15 ਕਿਲੋ ਟੁੱਟੀਆ, 43 ਛੋਟੀਆਂ ਬੈਟਰੀਆਂ, ਐੱਲ. ਜੀ. ਸਪੀਕਰ ਇਕ, ਮਿਊਜ਼ਿਕ ਬਕਸੇ ਦੋ, ਟੂਲੋ ਪੰਪ ਇਕ, ਗੀਜ਼ਰ ਇਕ, ਏ. ਸੀ. ਇਕ, ਇਨਵਰਟਰ ਸੈੱਟ ਇਕ, ਡੀ. ਵੀ. ਡੀ ਪਲੇਅਰ ਇਕ, ਬਿਜਲੀ ਦੀਆ ਤਾਰਾ ਦੇ ਅੱਠ ਬੰਡਲ, ਐੱਮਪੀਲਫਾਇਰ ਇਕ, ਦਸ ਤੋਲੇ ਸੋਨਾ, ਕਾਰਸਟੀਰੀਓ ਇਕ , ਨੱਟ ਬੋਲਟ ਖੋਲ੍ਹਣ ਵਾਲੀਆਂ ਚਾਬੀਆਂ ਦਾ ਝੋਲਾ, ਚਾਰਜਿੰਗ ਲੀਡ ਬੈਟਰੀਆ ਦੋ, ਤਾਬਾ 35 ਕਿਲੋ , ਇਕ ਲੱਖ ਰੁਪਏ ਕੈਸ਼ ਆਦਿ ।

ਇਕ ਮੁਲਜ਼ਮ ਹੈ ਬੀਟੈੱਕ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਫੜਿਆ ਗਿਆ ਇਕ ਮੁਲਜ਼ਮ ਬੀਟੈੱਕ ਹੈ। ਉਹ ਮੋਹਾਲੀ ਵਿਚ ਨੌਕਰੀ ਕਰਦਾ ਹੈ। ਪ੍ਰੰਤੂ ਮੂਲ ਰੂਪ ਵਿਚ ਫਗਵਾੜਾ ਦਾ ਹੋਣ ਕਾਰਨ ਇਨ੍ਹਾਂ ਦੀ ਸੰਗਤ ਵਿਚ ਪੈ ਗਿਆ।


author

Gurminder Singh

Content Editor

Related News