ਚਿੱਟੇ ਦਿਨ ਲੁਟੇਰੇ ਬਜ਼ੁਰਗ ਕਿਸਾਨ ਤੋਂ ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

Sunday, Mar 23, 2025 - 08:52 PM (IST)

ਚਿੱਟੇ ਦਿਨ ਲੁਟੇਰੇ ਬਜ਼ੁਰਗ ਕਿਸਾਨ ਤੋਂ ਡੇਢ ਲੱਖ ਰੁਪਏ ਖੋਹ ਕੇ ਹੋਏ ਫਰਾਰ

ਮੋਗਾ (ਕਸ਼ਿਸ਼) : ਮੋਗਾ ਦੇ ਹਲਕਾ ਬਧਨੀ ਕਲਾਂ ਅਧੀਨ ਆਉਂਦੇ ਪਿੰਡ ਰਣੀਆ ਦੇ ਬਜ਼ੁਰਗ ਕਿਸਾਨ ਨਾਲ ਡੇਢ ਲੱਖ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਆਪਣੇ ਪਿੰਡ ਰਣੀਆਂ ਤੋਂ ਬਦਨੀ ਕਲਾਂ ਕਿਸੇ ਕੰਮ ਲਈ ਜਾ ਰਿਹਾ ਸੀ। ਰਣੀਆਂ ਤੋਂ ਬੱਧਣੀ ਲਿੰਕ ਰੋਡ ਉੱਪਰ ਡਰੇਨ ਦੇ ਕੋਲ ਤਿੰਨ ਨੌਜਵਾਨ ਦੋ ਮੋਟਰਸਾਈਕਲਾਂ 'ਤੇ ਖੜੇ ਸਨ, ਜਿਨ੍ਹਾਂ ਨੇ ਕਿਸਾਨ ਸਾਬਕਾ ਮੈਂਬਰ ਦਿਆਲ ਸਿੰਘ ਪਿੰਡ ਰਣੀਆਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਨਸ਼ੇ ਦਾ ਧੰਦਾ ਕਰਨ ਵਾਲੀ 'ਪੁਲਸ ਮੁਲਾਜ਼ਮ' ਕਾਬੂ, ਵੱਡੀ ਮਾਤਰਾ 'ਚ ਨਸ਼ਾ ਵੀ ਬਰਾਮਦ

ਕਿਸਾਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਜੇਬ੍ਹ ਵਿਚੋਂ ਡੇਢ ਲੱਖ ਰੁਪਏ ਕੱਢ ਲਏ। ਇਸ ਤੋਂ ਬਾਅਦ ਉਹ ਟ੍ਰੇਨ ਦੀ ਪਟੜੀ ਪਟੜੀ ਮੋਟਰਸਾਈਕਲ ਸਵਾਰ ਹੋ ਕੇ ਭੱਜ ਗਏ। ਇਸ ਘਟਨਾ ਤੋਂ ਬਾਅਦ ਥਾਣਾ ਬਨੀ ਕਲਾਂ ਦੇ ਐੱਸਐੱਚਓ ਗੁਰਮੇਲ ਸਿੰਘ ਸਮੇਤ ਪੁਲਸ ਪਾਰਟੀ ਦੋਸ਼ੀਆਂ ਦੀ ਭਾਲ ਵਿੱਚ ਲੱਗ ਗਏ ਹਨ। ਪੁਲਸ ਰੋਡ ਉੱਪਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News