ਲੁਧਿਆਣਾ ਤੇ ਗੁਜ਼ਰਾਤ ਜ਼ਿਮਨੀ ਚੋਣ ਜਿੱਤਣ ''ਤੇ ਜ਼ਿਲ੍ਹਾ ਯੋਜਨਾ ਕਮੇਟੀ ਦਫ਼ਤਰ ''ਚ ਵੰਡੇ ਲੱਡੂ
Monday, Jun 23, 2025 - 04:42 PM (IST)

ਮਾਨਸਾ : ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਰੇਲਵੇ ਰਾਜ ਮੰਤਰੀ ਦੇ ਗੜ੍ਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ਦੇ ਵਿਧਾਨ ਸਭਾ ਹਲਕਾ ਵਿਸਾਵਦਰ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਵੱਲੋਂ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਮਾਨਸਾ ਜ਼ਿਲਾ ਯੋਜਨਾ ਬੋਰਡ ਦੇ ਦਫਤਰ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਵਰਕਰਾਂ ਨੇ ਵੀ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਦਾ ਲੋਕ ਫਤਵਾ ਦੱਸਿਆ ਹੈ। 2027 ਵਿਚ ਵੀ "ਆਪ" ਇਹੀ ਜਿੱਤ ਦਰਜ ਕਰੇਗੀ। ਜ਼ਿਲਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ, ਨੌਜਵਾਨਾਂ ਨੂੰ ਰੁਜ਼ਗਾਰ, ਕਿਸਾਨਾਂ ਨੂੰ ਨਹਿਰੀ ਪਾਣੀ, ਬਿਜਲੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਗਾਈ ਹੈ।
ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਮੁੜ 2027 ਵਿਚ ਬਣੇ ਅਤੇ ਪੰਜਾਬ ਦੀ ਇਸੇ ਤਰ੍ਹਾਂ ਅਗਵਾਈ ਕਰਦੀ ਰਹੇ। ਉਨ੍ਹਾਂ ਨੇ ਲੁਧਿਆਣਾ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ 'ਤੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਦੌਰਾਨ ਦਫਤਰ ਵਿਚ ਵਰਕਰਾਂ ਅਤੇ ਆਮ ਲੋਕਾਂ ਵਿਚ ਲੱਡੂ ਵੰਡੇ ਅਤੇ ਇਕ ਦੂਜੇ ਨੂੰ ਮੁਬਾਰਕਬਾਦ ਦਿੱਤੀ। ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਜ਼ਿਲਾ ਯੋਜਨਾ ਕਮੇਟੀ ਦਫਤਰ ਵਿਖੇ ਜਸ਼ਨ ਦਾ ਮਾਹੌਲ ਸੀ। ਇਸ ਵਿਚ ਆਮ ਲੋਕਾਂ, ਪਾਰਟੀ ਵਰਕਰਾਂ ਅਤੇ ਸਰਪੰਚਾਂ ਪੰਚਾਂ ਨੇ ਸ਼ਮੂਲੀਅਤ ਕਰਕੇ ਚਰਨਜੀਤ ਅੱਕਾਂਵਾਲੀ ਨੂੰ ਵੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ, ਹਰਵਿੰਦਰ ਸਿੰਘ ਸੇਖੌਂ ਯੂਥ ਆਗੂ ਪੰਜਾਬ, ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਜਗਸੀਰ ਸਿੰਘ ਸਰਪੰਚ ਹੀਰੇਵਾਲਾ, ਸਰਪੰਚ ਮੱਖਣ ਸਿੰਘ ਕੋਟਲੀ, ਅਜੈਬ ਸਿੰਘ ਨਰਿੰਦਰਪੁਰਾ, ਜਸਵੀਰ ਸਿੰਘ ਸਰਪੰਚ ਅਕਲੀਆ, ਰਾਜਵਿੰਦਰ ਸਿੰਘ ਸਰਪੰਚ ਖੀਵਾ ਕਲਾਂ, ਚੰਦ ਅਕਲੀਆ, ਸਰਪੰਚ ਰਾਜਵਿੰਦਰ ਸਿੰਘ ਕਲੀਪੁਰ, ਬਲਦੇਵ ਸਿੰਘ ਪੀ ਏ, ਗੁਰਮੀਤ ਸਿੰਘ ਖੁਰਮੀ, ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ ਖਡਾਲ , ਬਰੇਟਾ ਸਰਕਲ ਦੇ ਪ੍ਰਧਾਨ ਕਾਕੂ ਸਿੰਘ ਬਰੇਟਾ , ਰਾਜਵਿੰਦਰ ਸਿੰਘ ਪ੍ਰਧਾਨ ਭੀਖੀ, ਮਨਦੀਪ ਸਿੰਘ ਨਰਿੰਦਰਪੁਰਾ, ਐਡਵੋਕੇਟ ਇਸ਼ਵਰ ਦਾਸ, ਸੁਮਿੰਦਰ ਸਿੰਘ ਖੀਵਾ ਤੋਂ ਇਲਾਵਾ ਹੋਰ ਵੀ ਮੋਜੂਦ ਸਨ।