ਟਰੈਕਟਰ ਟਰਾਲੀ ਦੀ ਲਪੇਟ ਚ ਆਉਣ ਨਾਲ ਨੌਜਵਾਨ ਦੀ ਮੌਤ
Tuesday, Jun 17, 2025 - 07:29 PM (IST)

ਬਰੇਟਾ (ਬਾਂਸਲ) : ਟਰੈਕਟਰ ਟਰਾਲੀ ਦੀ ਲਪੇਟ ਚ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਦੇ ਜਾਂਚ ਅਧਿਕਾਰੀ ਜਗਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਵਾਸੀ ਸੰਘਰੇੜੀ (22) ਧਰਮਪੁਰਾ ਗੋਬਿੰਦਪੁਰਾ ਰੋਡ 'ਤੇ ਸਥਿਤ ਇੱਕ ਇੱਟਾਂ ਦੇ ਭੱਠੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਭੱਠੇ 'ਤੇ ਟਰੈਕਟਰ ਟਰਾਲੀ ਨੂੰ ਆਟ ਲਗਾ ਰਿਹਾ ਸੀ ਅਤੇ ਟਰਾਲੀ ਪਿੱਛੇ ਵੱਲ ਨੂੰ ਚੱਲ ਪਈ ਅਤੇ ਸੰਦੀਪ ਸਿੰਘ 'ਤੇ ਚੜ੍ਹ ਗਈ। ਜਿੱਥੇ ਸੰਦੀਪ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਬਰੇਟਾ ਪੁਲਸ ਨੇ ਮ੍ਰਿਤਕ ਦੇ ਪਿਤਾ ਜਗਸੀਰ ਦੇ ਬਿਆਨਾਂ 'ਤੇ ਮੁਲਜ਼ਮ ਗੁਰਤੇਜ ਸਿੰਘ ਕੁਲਰੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਵੱਖ-ਵੱਖ ਧਰਾਵਾਂ ਅਧੀਨ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e