ਜਲੰਧਰ ''ਚ ਬੇਖੌਫ ਲੁਟੇਰੇ, ਸ਼ਰੇਆਮ ਲੜਕੀ ਤੋਂ ਲੁੱਟ-ਖੋਹ

Friday, Mar 29, 2019 - 01:38 PM (IST)

ਜਲੰਧਰ ''ਚ ਬੇਖੌਫ ਲੁਟੇਰੇ, ਸ਼ਰੇਆਮ ਲੜਕੀ ਤੋਂ ਲੁੱਟ-ਖੋਹ

ਜਲੰਧਰ (ਮਾਹੀ) : ਸ਼ਹਿਰ ਵਿਚ ਲੁਟੇਰਿਆਂ ਵਲੋਂ ਬੇਖੌਫ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਥਾਨਕ ਵਰਿਆਣਾ ਰੋਡ ਦਾ ਸਾਹਮਣੇ ਆਇਆ ਹੈ। ਜਿਥੇ ਮੋਟਰਸਾਈਕਲ ਸਵਾਰ ਲੁਟੇਰੇ ਇਕ ਲੜਕੀ ਤੋਂ 2500 ਰੁਪਏ, ਸੋਨੇ ਦੀ ਚੈਨ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਲੜਕੀ ਸੋਨੀ ਬਾਲਾ 115 ਸੈਕਟਰ, ਖਰੜ ਦੀ ਰਹਿਣ ਵਾਲੀ ਹੈ ਅਤੇ ਕਿਸੇ ਕੰਮ ਦੇ ਸਿਲਸਿਲੇ ਵਿਚ ਜਲੰਧਰ ਆਈ ਹੋਈ ਸੀ। 
ਸੋਨੀ ਬਾਲਾ ਨੇ ਦੱਸਿਆ ਜਦੋਂ ਉਹ ਵਰਿਆਣਾ ਰੋਡ 'ਤੇ ਜਾ ਰਹੇ ਸਨ ਤਾਂ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ। ਇਸ ਦੌਰਾਨ ਕੁਝ ਨੌਜਵਾਨ ਆਏ ਅਤੇ ਉਸ ਨਾਲ ਹੱਥੋਪਾਈ ਕਰਨ ਲੱਗੇ। ਇਸ ਦੌਰਾਨ ਉਸ ਦਾ ਬਚਾਅ ਕਰਨ ਆਏ ਉਸ ਦੇ ਦੋਸਤਾਂ ਦੀ ਵੀ ਨੌਜਵਾਨ ਨੇ ਕੁੱਟਮਾਰ ਕੀਤੀ ਅਤੇ ਜਾਂਦੇ ਹੋਏ 2500 ਰੁਪਏ, ਸੋਨੇ ਦੀ ਚੈਨ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਥਾਣਾ ਮਕਸੂਦਾਂ ਨੇ ਲੜਕੀ ਦੀ ਸ਼ਿਕਾਇਤ 'ਤੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News