ਦਿਨ-ਦਿਹਾੜੇ ਲੁਟੇਰਿਆਂ ਨੇ ਡਾਕਟਰ ਦੀ ਪਤਨੀ ਨੂੰ ਬਣਾਇਆ ਬੰਧਕ
Tuesday, Aug 25, 2020 - 03:54 PM (IST)
ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਿਖੇ ਦਿਨ-ਦਿਹਾੜੇ ਚੋਰਾਂ ਦੇ ਆਉਣ ਨਾਲ ਅਫੜਾ-ਤਫੜੀ ਮੱਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨਾਮੀ ਡਾਕਟਰ ਗੁਰਦੇਵ ਬਾਂਸਲ ਸੰਘਣੀ ਆਬਾਦੀ ਸ਼ਹਿਰ ਦੀ ਗਲੀ ਨੰਬਰ 4 ਵਿਖੇ ਦੂਸਰੀ ਮੰਜ਼ਲ 'ਤੇ ਰਹਿੰਦੇ ਹਨ। ਅੱਜ ਦਿਨ-ਦਿਹਾੜ ਉਨ੍ਹਾਂ ਦੇ ਘਰ ਵਿਖੇ ਚਾਰ ਲੁਟੇਰੇ ਨੰਗੀਆਂ ਤਲਵਾਰਾਂ ਲੈ ਕੇ ਆਏ ਅਤੇ ਲੁਟੇਰਿਆਂ ਨੇ ਡਾਕਟਰ ਗੁਰਦੇਵ ਬਾਂਸਲ ਬਰਨਾਲੇ ਵਾਲੇ ਦੀ ਪਤਨੀ ਨੂੰ ਬੰਧਕ ਬਣਾ ਲਿਆ। ਆਪ ਲੁੱਟ ਕਰਨ ਦੇ ਮਕਸਦ ਨਾਲ ਲੁਟੇਰੇ ਤਿਜੋਰੀ ਦੀਆਂ ਚਾਬੀਆਂ ਲੱਭਣ ਲੱਗ ਪਏ, ਬੱਚਿਆਂ ਵੱਲੋਂ ਰੋਲਾ ਪਾਉਣ ਤੋਂ ਬਾਅਦ ਲੁਟੇਰੇ ਆਪਣੀ ਜਾਨ ਬਚਾਉਣ ਲਈ ਫਰਾਰ ਹੋ ਗਏ। ਡਾਕਟਰ ਦੇ ਪੁੱਤਰ ਬਾਲ ਚੰਦ ਨੇ ਲੁਟੇਰਿਆਂ ਦਾ ਬਹਾਦਰੀ ਨਾਲ ਪਿਛਾ ਵੀ ਕੀਤਾ ਪਰ ਲੁਟੇਰੇ ਭੱਜਣ 'ਚ ਸਫਲ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਈ। ਮੌਕੇ 'ਤੇ ਪੁੱਜੀ ਪੁਲਸ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਖੰਗਾਲ ਕੇ ਲੁਟੇਰਿਆਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਦਾ ਭੜਥੂ, ਇਕ ਹੋਰ ਮੰਤਰੀ ਦੀ ਰਿਪੋਰਟ ਆਈ ਪਾਜ਼ੇਟਿਵ
ਸਥਾਨਕ ਮੰਡੀ ਵਾਸੀਆਂ ਵੱਲੋਂ ਪੁਲਸ ਪ੍ਰਸ਼ਾਸਨ ਖ਼ਿਲਾਫ ਨਾਰਾਜ਼ਗੀ ਪ੍ਰਗਟ ਕਰਦਿਆ ਕਿਹਾ ਗਿਆ ਕਿ ਸ਼ਹਿਰ ਅੰਦਰ ਸਥਾਪਤ ਚੌਕੀ ਨੂੰ ਬੀਤੇ ਦਿਨੀਂ ਚੁੱਕ ਦਿੱਤਾ ਗਿਆ ਹੈ, ਉਸ ਕਾਰਨ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ ਕਿਉਂਕਿ ਬਾਹਰਲਾ ਥਾਣਾ ਸ਼ਹਿਰ ਤੋਂ ਦੋ ਕਿਲੋਮੀਟਰ 'ਤੇ ਹੈ, ਉਸਤੋਂ ਪੁਲਸ ਨੂੰ ਬਹੁਤ ਦੇਰ ਲੱਗ ਲੱਗਦੀ ਹੈ। ਉਨ੍ਹਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਚੌਕੀ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ। ਘਟਨਾ ਦਾ ਪਤਾ ਲੱਗਦੈ ਹੀ ਡੀ. ਐਸ. ਪੀ ਤਪਾ ਰਵਿੰਦਰ ਸਿੰਘ ਰੰਧਾਵਾ, ਥਾਣਾ ਮੁੱਖੀ ਮੈਡਮ ਕਿਰਨਜੀਤ ਕੌਰ ਸਮੇਤ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਦੀਆਂ ਸਾਰੀਆਂ ਧਾਰਮਿਕ, ਸਮਾਜਕ, ਵਪਾਰਕ ਜੱਥੇਬੰਦੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਚੌਂਕੀ ਨੂੰ ਮੁੜ ਬਹਾਲ ਕੀਤਾ ਜਾਵੇ ਨਹੀਂ ਤਾਂ ਮੰਡੀ ਨਿਵਾਸੀ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਕਾਰਨ 5 ਲੋਕਾਂ ਦੀ ਮੌਤ, 60 ਦੀ ਰਿਪੋਰਟ ਪਾਜ਼ੇਟਿਵ