ਪੁਲਸ ਦੀ ਵਰਦੀ ’ਚ ਆਏ ਲੁਟੇਰੇ, ਸਬਜ਼ੀ ਵਾਲੇ ਤੋਂ ਹਜ਼ਾਰਾਂ ਦੀ ਨਕਦੀ ਖੋਹ ਕੇ ਹੋਏ ਫ਼ਰਾਰ
Tuesday, Jan 31, 2023 - 10:21 PM (IST)
ਜਗਰਾਓਂ : ਥਾਣਾ ਸਦਰ ਪੁਲਸ ਨੇ ਪੁਲਸ ਵਰਦੀ ਵਿੱਚ 4 ਅਣਪਛਾਤੇ ਮੁਲਜ਼ਮਾਂ ਵੱਲੋਂ ਇਕ ਛੋਟਾ ਹਾਥੀ ਚਾਲਕ ਅਤੇ ਉਸਦੇ ਪਾਸੋਂ ਥੱਪੜ ਮਾਰ ਨਕਦੀ ਖੋਹਣ ਦੇ ਦੋਸ਼ ’ਚ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ ਅਨਵਰ ਮਸੀਹ ਅਨੁਸਾਰ ਸ਼ਿਕਾਇਤਕਰਤਾ ਹਸ਼ਮਤ ਖਾਂ ਪੁੱਤਰ ਹਨੀਫ ਖਾਂ ਵਾਸੀ ਹਰਦਾਸਪੁਰ ਯੂ.ਪੀ ਹਾਲ ਨਿਵਾਸੀ ਸਿੱਧਵਾ ਬੇਟ ਨੇ ਪੁਲਸ ਕੋਲ ਬਿਆਨ ਕਰਵਾਇਆ ਕਿ ਸਬਜ਼ੀ ਦੀ ਦੁਕਾਨ ਕਰਦਾ ਹੈ ਤੇ ਉਹ ਸਮੇਤ ਲਾਲ ਸਾਹਿਬ ਸਾਹਨੀ ਅਤੇ ਡਰਾਈਵਰ ਅਮਰਜੀਤ ਸਿੰਘ ਦੇ ਛੋਟੇ ਹਾਥੀ ’ਤੇ ਸਬਜ਼ੀ ਲੈਣ ਲਈ ਸਿੱਧਵਾ ਬੇਟ ਤੋਂ ਸਬਜ਼ੀ ਮੰਡੀ ਜਗਰਾਓਂ ਸਬਜ਼ੀ ਖ੍ਰੀਦਣ ਲਈ ਆ ਰਿਹਾ ਸੀ।
ਇਹ ਵੀ ਪੜ੍ਹੋ : ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਫ਼ਾਈ ਸੇਵਕਾਂ ਨਾਲ ਕੀਤੀ ਮੀਟਿੰਗ, ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਸਤਲੁਜ ਸੀਮੈਂਟ ਸਟੋਰ ਸਿੱਧਵਾ ਬੇਟ ਰੋਡ ਬੋਦਲਵਾਲਾ ਨੇੜੇ ਪੁੱਜਣ 'ਤੇ ਪਿੱਛੇ ਇਕ ਚਿੱਟੇ ਰੰਗ ਦੀ ਕਾਰ ਜਿਸ ’ਚ 4 ਨਾ-ਮਾਲੂਮ ਵਿਅਕਤੀ ਸਵਾਰ ਸਨ ਆਏ ਜਿਨ੍ਹਾਂ ਨੇ ਸਾਡੇ ਅੱਗੇ ਗੱਡੀ ਲਾ ਕੇ ਸਾਨੂੰ ਰੋਕ ਲਿਆ। ਜਿਨ੍ਹਾਂ ’ਚੋਂ ਇਕ ਵਿਅਕਤੀ ਜਿਸਨੇ ਪੁਲਸ ਦੀ ਵਰਦੀ ਪਾਈ ਹੋਈ ਸੀ, ਨੇ ਛੋਟੇ ਹਾਥੀ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਤੇ ਮੇਰੇ ਚਪੇੜਾਂ ਮਾਰ ਕੇ 48000 ਰੁਪਏ ਜੇਬ੍ਹ ’ਚੋਂ ਕੱਢ ਲਏ ਅਤੇ ਲਾਲ ਸਾਹਿਬ ਸਾਹਨੀ ਪਾਸੋਂ 4500 ਰੁਪਏ ਖੋਹ ਕੇ ਆਪਣੀ ਗੱਡੀ ਸਮੇਤ ਫਰਾਰ ਹੋ ਗਏ। ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।